ਕਾਂਗਰਸ ਆਗੂ Navjot Singh Sidhu ਦਾ ਜੇਲ੍ਹ ਵਿਚ 38 ਕਿਲੋ ਭਾਰ ਘਟਿਆ

0
279
ਕਾਂਗਰਸੀ ਲੀਡਰ ਨਵਜੋਤ ਸਿੱਧੂ ਦੀ ਛੱਤ ‘ਤੇ ਇੱਕ ਸ਼ੱਕੀ ਵਿਅਕਤੀ ਦੇਖਿਆ ਗਿਆ

SADA CHANNEL NEWS:-

PATIALA,(SADA CHANNEL NEWS):- ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ (Congress Leader Navjot Singh Sidhu) ਤਕਰੀਬਨ ਸਾਢੇ 10 ਮਹੀਨਿਆਂ ਬਾਅਦ ਜੇਲ੍ਹ ’ਚੋਂ ਰਿਹਾਅ ਹੋ ਗਏ ਹਨ,ਇਸ ਦੌਰਾਨ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਭਾਵੁਕ ਹੋਏ,ਜੇਲ੍ਹ ’ਚ ਨਵਜੋਤ ਸਿੱਧੂ ਦਾ ਤਕਰੀਬਨ 40 ਕਿਲੋ ਭਾਰ ਘੱਟ ਗਿਆ ਹੈ,ਜੇਲ੍ਹ ਜਾਣ ਸਮੇਂ ਉਨ੍ਹਾਂ ਦਾ ਵਜ਼ਨ 135 ਕਿਲੋ ਸੀ ਜਦਕਿ ਹੁਣ ਕਰੀਬ 97 ਕਿਲੋ ਰਹਿ ਗਿਆ ਹੈ,ਉਹ ਜੇਲ੍ਹ ’ਚ ਕਸਰਤ ਕਰਦੇ ਸਨ,ਜੇਲ੍ਹ ’ਚ ਉਨ੍ਹਾਂ ਨੂੰ ਲਿਖਤ-ਪੜ੍ਹਤ ਦਾ ਕੰਮ ਲਿਆ ਜਾਂਦਾ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਬੀਐੱਸਐੱਫ (BSF) ਦੀ ਤਾਇਨਾਤੀ ਦੇ ਮੁੱਦੇ ’ਤੇ ਚਰਨਜੀਤ ਸਿੰਘ ਚੰਨੀ ਨੂੰ ਭੰਡਣ ਵਾਲੇ ਭਗਵੰਤ ਮਾਨ ਦੀ ਸਰਕਾਰ ’ਚ ਹੁਣ ਸਾਰੇ ਬਾਰਡਰਾਂ ’ਤੇ ਬੀਐੱਸਐੱਫ (BSF) ਖੜ੍ਹੀ ਹੈ ਅਤੇ ਉਹ ਕੁਝ ਵੀ ਨਹੀਂ ਬੋਲ ਰਹੇ ਹਨ,ਜੇਲ੍ਹ ’ਚੋਂ ਦੇਰੀ ਨਾਲ ਛੱਡਣ ਦੇ ਮੁੱਦੇ ’ਤੇ ਉਨ੍ਹਾਂ ਭਗਵੰਤ ਮਾਨ ਨੂੰ ਕਿਹਾ,‘‘ਮੈਨੂੰ ਪੌਣੇ ਬਾਰ੍ਹਾਂ ਵਜੇ ਰਿਹਾਅ ਕਰਨ ਦੀ ਗੱਲ ਆਖ ਕੇ ਛੇ ਵਜੇ ਛੱਡ ਕੇ ਬਹੁਤ ਛੋਟੀ ਗੱਲ ਕੀਤੀ ਹੈ, ਪਰ ਤੂੰ ਮੇਰਾ ਛੋਟਾ ਭਰਾ ਹੈਂ ਅਤੇ ਭਰਾ ਹੀ ਰਹੇਂਗਾ,’’ ਵਾਅਦੇ ਪੂਰੇ ਨਾ ਕਰਨ ਦੇ ਦੋਸ਼ ਲਾਉਂਦਿਆਂ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ (Congress Leader Navjot Singh Sidhu) ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਰੇਤੇ ਦਾ ਰੇਟ 3700 ਰੁਪਏ ਸੀ ਜੋ ਅੱਜ 12 ਹਜ਼ਾਰ ਰੁਪਏ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਐਕਸਾਈਜ਼ ਪਾਲਿਸੀ (Excise Policy) ਵੀ ਫੇਲ੍ਹ ਹੋ ਗਈ ਹੈ ਅਤੇ ਮੁਲਾਜ਼ਮ ਪੱਕੇ ਕਰਨ ਤੇ ਇੱਕ ਲੱਖ ਨੌਕਰੀਆਂ ਦੇਣ ਦੇ ਵਾਅਦੇ ਵੀ ਅਧੂਰੇ ਹਨ,ਸ਼ਕਤੀਆਂ ਦੇ ਕੇਂਦਰੀਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਕ-ਇੱਕ ਬੰਦੇ ਕੋਲ 30-30 ਵਜ਼ੀਰੀਆਂ ਹਨ,ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਫੜਿਆ ਜਾਵੇ ਤਾਂ ਉਸ ਕੋਲੋਂ ਰਿਕਵਰੀ ਵੀ ਕਰਵਾਈ ਜਾਵੇ,ਉਨ੍ਹਾਂ ਕਿਹਾ ਕਿ ਪੰਜਾਬ ’ਚ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ,‘ਪੰਜਾਬ ਇਸ ਦੇਸ਼ ਦੀ ਢਾਲ ਹੈ ਅਤੇ ਇਹ ਢਾਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here