ਇਸ ਸਾਲ ਮਾਨਸੂਨ ਆਮ ਵਾਂਗ ਰਹੇਗਾ,ਇਸ ਸਾਲ 96 ਫੀਸਦੀ (+/-5%) ਮਾਨਸੂਨ ਰਹੇਗਾ,ਇਸ ਸਾਲ ਦੇਸ਼ ਭਰ ਵਿਚ 83.7 ਮਿਲੀਮੀਟਰ ਬਾਰਿਸ਼ ਹੋਵੇਗੀ

0
200
ਇਸ ਸਾਲ ਮਾਨਸੂਨ ਆਮ ਵਾਂਗ ਰਹੇਗਾ,ਇਸ ਸਾਲ 96 ਫੀਸਦੀ (+/-5%) ਮਾਨਸੂਨ ਰਹੇਗਾ,ਇਸ ਸਾਲ ਦੇਸ਼ ਭਰ ਵਿਚ 83.7 ਮਿਲੀਮੀਟਰ ਬਾਰਿਸ਼ ਹੋਵੇਗੀ

SADA CHANNEL NEWS:-

NEW DELHI,(SADA CHANNEL NEWS):- ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਸਾਲ ਮਾਨਸੂਨ ਆਮ ਵਾਂਗ ਰਹੇਗਾ,ਇਸ ਸਾਲ 96 ਫੀਸਦੀ (+/-5%) ਮਾਨਸੂਨ ਰਹੇਗਾ,ਇਸ ਸਾਲ ਦੇਸ਼ ਭਰ ਵਿਚ 83.7 ਮਿਲੀਮੀਟਰ ਬਾਰਿਸ਼ ਹੋਵੇਗੀ,ਜੁਲਾਈ ਦੇ ਆਸ-ਪਾਸ ਅਲ-ਨੀਨੋ (El Nino) ਦੇ ਹਾਲਾਤ ਬਣ ਸਕਦੇ ਹਨ,ਮਾਨਸੂਨ ਨਾਲ ਅਲ-ਨੀਨੋ (El Nino) ਦਾ ਕੋਈ ਸਿੱਧਾ ਸਬੰਧ ਨਹੀਂ ਹੋਵੇਗਾ,ਪ੍ਰਸ਼ਾਂਤ ਮਹਾਸਾਗਰ ਵਿਚ ਪੇਰੂ ਦੇ ਨੇੜੇ ਸਤਹ ਦੇ ਗਰਮ ਹੋਣ ਨੂੰ ਅਲ ਨੀਨੋ ਕਿਹਾ ਜਾਂਦਾ ਹੈ,ਅਲ ਨੀਨੋ ਦੇ ਕਾਰਨ ਸਮੁੰਦਰ ਦੇ ਤਾਪਮਾਨ ਅਤੇ ਵਾਯੂਮੰਡਲ ਵਿਚ ਬਦਲਾਅ ਹੁੰਦਾ ਹੈ,ਬਦਲਾਅ ਕਾਰਨ ਸਮੁੰਦਰ ਦਾ ਤਾਪਮਾਨ 4-5 ਡਿਗਰੀ ਵੱਧ ਜਾਂਦਾ ਹੈ,ਅਲ ਨੀਨੋ (El Nino) ਕਾਰਨ ਪੂਰੀ ਦੁਨੀਆ ਦਾ ਮੌਸਮ ਪ੍ਰਭਾਵਿਤ ਹੁੰਦਾ ਹੈ,ਦੱਖਣ-ਪੱਛਮੀ ਮਾਨਸੂਨ ਦੌਰਾਨ ਭਾਰਤ ਵਿਚ ਆਮ ਵਰਖਾ ਹੋਵੇਗੀ,ਭੂਮੀ ਵਿਗਿਆਨ ਮੰਤਰਾਲੇ ਦੇ ਸਕੱਤਰ ਐਮ.ਰਵੀਚੰਦਰਨ ਅਨੁਸਾਰ ਪ੍ਰਾਇਦੀਪ ਖੇਤਰ ਦੇ ਕਈ ਹਿੱਸਿਆਂ,ਨਾਲ ਲੱਗਦੇ ਪੂਰਬੀ,ਉੱਤਰ-ਪੂਰਬੀ ਖੇਤਰਾਂ ਅਤੇ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿਚ ਆਮ ਬਾਰਿਸ਼ ਹੋ ਸਕਦੀ ਹੈ,ਜਿੰਨੇ ਸਾਲ ਅਲ ਨੀਨੋ ਸਰਗਰਮ ਰਿਹਾ ਹੈ,ਉਹ ਮਾਨਸੂਨ ਦੇ ਲਿਹਾਜ਼ ਨਾਲ ਮਾੜੇ ਸਾਲ ਨਹੀਂ ਸਨ,ਮਾਨਸੂਨ ਦੌਰਾਨ ਅਲ ਨੀਨੋ (El Nino) ਸਥਿਤੀਆਂ ਵਿਕਸਿਤ ਹੋ ਸਕਦੀਆਂ ਹਨ ਅਤੇ ਇਸ ਦਾ ਪ੍ਰਭਾਵ ਮਾਨਸੂਨ ਦੇ ਦੂਜੇ ਪੜਾਅ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here