Chandigarh,(Sada Channel News):- ਲਗਾਤਾਰ ਪੰਜਾਬ ਵਿਚ ਹੋ ਰਹੇ ਮੀਂਹ ਕਾਰਨ ਪੂਰੇ ਪੰਜਾਬ ਵਿਚ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ,ਬੀਤੇ ਦਿਨੀਂ ਲੁਧਿਆਣਾ ਵਿਚ 30.2 ਐੱਮਐੱਮ,ਗੁਰਦਾਸਪੁਰ ਵਿਚ 17 ਐੱਮਐੱਮ ਤੇ ਜਲੰਧਰ ਵਿਚ 14.5 ਐੱਮਐੱਮ ਮੀਂਹ ਦਰਜ ਕੀਤੀ ਗਈ ਹੈ ਜਿਸ ਨਾਲ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਦਾ ਤਾਪਮਾਨ 4.50 ਡਿਗਰੀ ਤੱਕ ਘੱਟ ਦਰਜ ਕੀਤਾ ਜਾ ਰਿਹਾ ਹੈ।
ਜੇਠ ਦਾ ਮਹੀਨੇ 15 ਮਈ ਤੋਂ ਸ਼ੁਰੂ ਹੋ ਚੁੱਕਾ ਹੈ ਪਰ ਇਸ ਵਾਰ ਜੇਠ ਮਹੀਨਾ ਵੀ ਪੱਛਮੀ ਗੜਬੜੀ ਦੇ ਕਾਰਨ ਜ਼ਿਆਦਾ ਦਿਨ ਅਸਰ ਨਹੀਂ ਦਿਖਾ ਸਕਿਆ,15 ਤੋਂ 23 ਮਈ ਤੱਕ ਗਰਮੀ ਨੇ ਜ਼ੋਰ ਦਿਖਾਇਆ,ਇਨ੍ਹੀਂ ਦਿਨੀਂ ਹੀ ਤਾਪਮਾਨ 40 ਤੋੰ 46 ਡਿਗਰੀ ਦੇ ਵਿਚ ਰਿਕਾਰਡ ਕੀਤਾ ਜਾਂਦਾ ਹੈ ਪਰ ਜਦੋਂ ਤੋਂ ਨੌਤਪਾ ਸ਼ੁਰੂ ਹੋਇਆ,ਪੱਛਮੀ ਗੜਬੜੀ ਨੇ ਤਾਪਮਾਨ ਨੂੰ ਵਧਣ ਹੀ ਨਹੀਂ ਦਿੱਤਾ।
ਅੱਜ ਪੂਰੇ ਪੰਜਾਬ ਦੇ ਸ਼ਹਿਰਾਂ ਵਿਚ ਮੀਂਹ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਅੱਜ ਪੂਰੇ ਪੰਜਾਬ ਵਿਚ ਅਧਿਕਤਮ ਤਾਪਮਾਨ 24 ਤੋਂ 28 ਡਿਗਰੀ ਤੱਕ ਰਹਿਣ ਦਾ ਅਨੁਮਾਨ ਹੈ ਜੋ ਬੀਤੇ ਦਿਨ ਤੋਂ ਤਕਰੀਬਨ 5 ਡਿਗਰੀ ਤੱਕ ਠੰਡਾ ਹੈ,ਅੰਮ੍ਰਿਤਸਰ-ਘੱਟੋ-ਘੱਟ ਤਾਪਮਾਨ 20.2 ਡਿਗਰੀ ਦਰਜ ਕੀਤਾ ਗਿਆ,ਜੋ ਸਾਧਾਰਨ ਤੋਂ 3.2 ਤੇ ਬੀਤੇ ਦਿਨ ਤੋਂ 2.3 ਡਿਗਰੀ ਘੱਟ ਹੈ,ਬੀਤੇ 24 ਘੰਟਿਆਂ ਵਿਚ 3.4ਐੱਮਐੱਮ ਮੀਂਹ ਪਿਆ,ਅੱਜ ਵੀ ਮੀਂਹ ਪੈਂਦਾ ਰਹੇਗਾ ਤੇ ਦਿਨ ਦਾ ਅਧਿਕਤਮ ਤਾਪਮਾਨ 26 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਹੈ।
