Chandigarh Administration ਨੇ ਸ਼ਹਿਰ ਵਾਲਿਆਂ ਨੂੰ ਵੱਡੀ ਰਾਹਤ,ਪੈਟਰੋਲ ਵਾਲੇ ਦੋਪਹੀਆ ਵਾਹਨਾਂ ਦਾ ਰਜਿਸਟ੍ਰੇਸ਼ਨ ਨਹੀਂ ਹੋਵੇਗਾ ਬੰਦ

0
126
Chandigarh Administration ਨੇ ਸ਼ਹਿਰ ਵਾਲਿਆਂ ਨੂੰ ਵੱਡੀ ਰਾਹਤ,ਪੈਟਰੋਲ ਵਾਲੇ ਦੋਪਹੀਆ ਵਾਹਨਾਂ ਦਾ ਰਜਿਸਟ੍ਰੇਸ਼ਨ ਨਹੀਂ ਹੋਵੇਗਾ ਬੰਦ

SADA CHANNEL NEWS:-

CHANDIGARH,4 JULY,(SADA CHANNEL NEWS):- ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਸ਼ਹਿਰ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ,ਹੁਣ ਪੈਟਰੋਲ ਨਾਲ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਨਹੀਂ ਕੀਤਾ ਜਾਏਗਾ,ਆਪਣੀ ਇਲੈਕਟ੍ਰਿਕ ਵਹੀਕਲ (EV) ਨੀਤੀ ਵਿੱਚ ਸਕੋਧ ਕਰਦਿਆਂ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਰਜਿਸਟ੍ਰੇਸ਼ਨ ਟੀਚੇ ਨੂੰ ਘਟਾ ਦਿੱਤਾ ਗਿਆ ਹੈ,ਹੁਣ 2023-24 ਵਿੱਤੀ ਰਜਿਸਟਰਡ ਦੋਪਹੀਆ ਵਾਹਨਾਂ ਵਿੱਚੋਂ 30 ਫੀਸਦੀ ਦੀ ਬਜਾਏ 75 ਫੀਸਦੀ ਗੈਰ-ਇਲੈਕਟ੍ਰਿਕ ਵਾਹਨ ਹੋਣ ਦੀ ਛੋਟ ਦਿੱਤੀ ਗਈ ਗਈ ਹੈ,6 ਜੁਲਾਈ ਤੱਕ ਚੰਡੀਗੜ੍ਹ ਵਿੱਚ ਈਂਧਨ ਆਧਾਰਿਤ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ‘ਤੇ ਪਾਬੰਦੀ ਲਾਈ ਜਾਣੀ ਸੀ ਕਿਉਂਕਿ ਪ੍ਰਸ਼ਾਸਨ ਨੇ ਕਿਹਾ ਕਿ ਗੈਰ-ਇਲੈਕਟ੍ਰਿਕ ਦੋਪਹੀਆ ਵਾਹਨਾਂ (Non-Electric Two-Wheelers) ਲਈ 30 ਫੀਸਦੀ ਰਜਿਸਟ੍ਰੇਸ਼ਨ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ।

ਸਿਰਫ਼ 6,202 ਈਂਧਨ ਆਧਾਰਿਤ ਦੋਪਹੀਆ ਵਾਹਨ ਹੀ ਰਜਿਸਟਰਡ ਹੋ ਸਕੇ ਹਨ ਅਤੇ ਇਹ ਟੀਚਾ 6 ਜੁਲਾਈ ਤੱਕ ਪੂਰਾ ਕਰਨ ਵਾਲਾ ਸੀ।ਚੰਡੀਗੜ੍ਹ ਨੇ ਆਪਣੀ ਈਵੀ ਨੀਤੀ (EV Policy) ਪਿਛਲੇ ਸਾਲ ਸਤੰਬਰ ਵਿੱਚ ਲਾਂਚ ਕੀਤੀ ਸੀ,ਜੋ ਅਗਲੇ ਪੰਜ ਸਾਲਾਂ ਤੱਕ ਲਾਗੂ ਰਹੇਗੀ,ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਉਦੇਸ਼ ਆਉਣ ਵਾਲੇ ਸਾਲਾਂ ਵਿੱਚ ਹੌਲੀ-ਹੌਲੀ ਇਲੈਕਟ੍ਰਿਕ ਵਾਹਨਾਂ ਵੱਲ ਬਦਲਣਾ ਹੈ।

ਅਤੇ ਇਸ ਤ੍ਰਹਾਂ ਦੇ ਕਦਮਾਂ ਦਾ ਉਦੇਸ਼ ਵੱਧ ਗਾਹਕਾਂ ਨੂੰ ਪੈਟਰੋਲ-ਡੀਜ਼ਲ-ਸੀਐੱਨਜੀ ਵਾਹਨਾਂ (Petrol-Diesel-CNG Vehicles) ਦੀ ਬਜਾਏ ਇਲੈਕਟ੍ਰਿਕ ਵਾਹਨਾਂ ਦਾ ਬਦਲ ਚੁਣਨ ਲਈ ਉਤਸ਼ਾਹਿਤ ਕਰਨਾ ਹੈ,EV ਪਾਲਿਸੀ ਮੁਤਾਬਕ ਸ਼ਹਿਰ ਵਿੱਚ ਇੱਕ ਮਾਲੀ ਵਰ੍ਹੇ ਵਿੱਚ ਲਗਭਗ 6,201 ICE ਦੋਪਹੀਆ ਵਾਹਨਾਂ ਦਾ ਰਜਿਸਟ੍ਰੇਸ਼ਨ ਕੀਤਾ ਜਾ ਸਕਦਾ ਹੈ,ਸੀਮਾ ਤੋਂ ਬਾਅਦ ਸਿਰਫ EV ਰਜਿਸਟਰ ਹੋਣਗੇ,ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਵਿੱਤੀ ਸਾਲ 2022-23 ਵਿੱਚ ਲਗਭਗ 35 ਫੀਸਦੀ ਈਵੀ ਰਜਿਸਟਰ ਕਰਨ ਦੀ ਯੋਜਨਾ ਬਣਾਈ ਹੈ।

LEAVE A REPLY

Please enter your comment!
Please enter your name here