ਪੀਐਮ ਮੋਦੀ ਦੇ ਫਰਾਂਸ ਦੌਰੇ ਦੌਰਾਨ ਭਾਰਤੀ ਜਲ ਸੈਨਾ ਨੂੰ ਮਿਲ ਸਕਦੇ ਹਨ 26 Rafale-M Fighter Plane

0
93
ਪੀਐਮ ਮੋਦੀ ਦੇ ਫਰਾਂਸ ਦੌਰੇ ਦੌਰਾਨ ਭਾਰਤੀ ਜਲ ਸੈਨਾ ਨੂੰ ਮਿਲ ਸਕਦੇ ਹਨ 26 Rafale-M Fighter Plane

SADA CHANNEL NEWS:-

NEW DELHI,(SADA CHANNEL NEWS):- ਭਾਰਤ ਚੀਨ ਅਤੇ ਪਾਕਿਸਤਾਨ ਦੇ ਮੋਰਚੇ ‘ਤੇ ਲਗਾਤਾਰ ਖੁਦ ਨੂੰ ਮਜ਼ਬੂਤ ਕਰ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੀ ਫੌਜੀ ਤਾਕਤ ਵਿੱਚ ਬਹੁਤ ਵਾਧਾ ਹੋਇਆ ਹੈ। ਇਸ ਦੌਰਾਨ ਭਾਰਤੀ ਜਲ ਸੈਨਾ (Indian Navy) ਦੇ ਬੇੜੇ ਦੀ ਤਾਕਤ ਵੀ ਕਈ ਗੁਣਾ ਵਧਣ ਵਾਲੀ ਹੈ। INS ਵਿਕਰਾਂਤ ਲਈ ਫਰਾਂਸ ਤੋਂ 26 ਰਾਫੇਲ ਜਹਾਜ਼ਾਂ ਦਾ ਸੌਦਾ ਹੋ ਸਕਦਾ ਹੈ, ਜਿਸ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਦਸਤਖਤ ਹੋ ਸਕਦੇ ਹਨ।ਪੀਐਮ ਮੋਦੀ ਦੇ ਦੌਰੇ ਤੋਂ ਠੀਕ ਪਹਿਲਾਂ ਰੱਖਿਆ ਪ੍ਰਾਪਤੀ ਪ੍ਰੀਸ਼ਦ ਦੀ ਬੈਠਕ ‘ਚ ਅਰਬਾਂ ਦੇ ਇਸ ਸੌਦੇ ‘ਤੇ ਅੰਤਿਮ ਮੋਹਰ ਲੱਗ ਸਕਦੀ ਹੈ। ਰਿਪੋਰਟ ਮੁਤਾਬਕ ਪਣਡੁੱਬੀਆਂ ਨੂੰ ਲੈ ਕੇ ਵੀ ਸੌਦਾ ਹੋ ਸਕਦਾ ਹੈ,ਪੀਐਮ ਮੋਦੀ (PM Modi) ਦੇ ਦੌਰੇ ਦੌਰਾਨ ਤਿੰਨ ਪਣਡੁੱਬੀਆਂ ਦੇ ਨਿਰਮਾਣ ਬਾਰੇ ਵੀ ਗੱਲਬਾਤ ਹੋ ਸਕਦੀ ਹੈ। ਮੇਕ ਇਨ ਇੰਡੀਆ ਪ੍ਰੋਗਰਾਮ (Make in India Programme) ਤਹਿਤ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਗੱਲ ਹੋ ਸਕਦੀ ਹੈ। ਯਾਨੀ ਇਹ ਭਾਰਤ ਵਿੱਚ ਹੀ ਤਿਆਰ ਕੀਤੇ ਜਾ ਸਕਦੇ ਹਨ। ਹਾਲਾਂਕਿ ਹੁਣ ਤੱਕ ਇਸ ਸਬੰਧੀ ਸਰਕਾਰ ਵੱਲੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਆਉਣ ਵਾਲੇ ਕੁਝ ਦਿਨਾਂ ‘ਚ ਇਸ ‘ਤੇ ਤਸਵੀਰ ਸਾਫ ਹੋ ਸਕਦੀ ਹੈ। ਨਰਿੰਦਰ ਮੋਦੀ 13 ਤੋਂ 14 ਜੁਲਾਈ ਤੱਕ ਫਰਾਂਸ ਦੇ ਦੋ ਦਿਨਾਂ ਦੌਰੇ ‘ਤੇ ਹਨ। ਫਿਲਹਾਲ ਇਸ ਦੌਰਾਨ ਹੋਣ ਵਾਲੇ ਰੱਖਿਆ ਸੌਦਿਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਵੱਲੋਂ ਚੁੱਪੀ ਧਾਰੀ ਹੋਈ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਫਰਾਂਸ ਰੱਖਿਆ ਸੌਦਿਆਂ ਲਈ ਰੋਡਮੈਪ (Roadmap) ਤਿਆਰ ਕਰ ਸਕਦੇ ਹਨ।

LEAVE A REPLY

Please enter your comment!
Please enter your name here