Manipur ਔਰਤਾਂ ਨਾਲ ਹੋਈ ਹੈਵਾਨਿਅਤ ਦੇ ਦੋਸ਼ੀ ਨਾਲ ਜੁੜੀ ਵੱਡੀ ਖ਼ਬਰ, ਤਸਵੀਰ ਆਈ ਸਾਹਮਣੇ, Police ਨੇ ਕੀਤਾ ਗ੍ਰਿਫਤਾਰ

0
123
Manipur ਔਰਤਾਂ ਨਾਲ ਹੋਈ ਹੈਵਾਨਿਅਤ ਦੇ ਦੋਸ਼ੀ ਨਾਲ ਜੁੜੀ ਵੱਡੀ ਖ਼ਬਰ, ਤਸਵੀਰ ਆਈ ਸਾਹਮਣੇ, Police ਨੇ ਕੀਤਾ ਗ੍ਰਿਫਤਾਰ

Sada Channel News:-

Manipur,(Sada Channel News):- ਮਣੀਪੁਰ (Manipur) ‘ਚ ਇੱਕ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਦੂਜੇ ਪਾਸੇ ਦੇ ਕੁਝ ਲੋਕਾਂ ਵਲੋਂ ਨਗਨ ਹਾਲਤ ‘ਚ ਸੜਕਾਂ ‘ਤੇ ਘੁੰਮਾਇਆ। ਜਿਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਲਾਕੇ ‘ਚ ਤਣਾਅ ਫੈਲ ਗਿਆ ਹੈ। ਔਰਤਾਂ ਦੀ ਪਰੇਡ ਦੇ ਮਾਮਲੇ ‘ਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਦਾ ਨਾਮ ਪੇਚੀ ਅਵਾਂਗ ਲੀਕਾਈ ਦਾ ਹਿਊਰੇਮ ਹੇਰੋਦਾਸ ਮੇਈਟੀ ਹੈ। ਉਸ ਦੀ ਪੁਲਿਸ ਹਿਰਾਸਤ ਦੀ ਤਸਵੀਰ ਵੀ ਸਾਹਮਣੇ ਆਈ ਹੈ।ਪੁਲਿਸ (Police) ਨੇ ਦੱਸਿਆ ਕਿ ਜਦੋਂ ਔਰਤ ਦੀ ਨਗਨ ਪਰੇਡ ਕੀਤੀ ਜਾ ਰਹੀ ਸੀ ਤਾਂ ਮੁੱਖ ਦੋਸ਼ੀ,ਜਿਸ ਨੇ ਹਰੇ ਰੰਗ ਦੀ ਟੀ-ਸ਼ਰਟ (T-Shirt) ਪਾਈ ਹੋਈ ਸੀ, ਨੇ ਔਰਤ ਨੂੰ ਫੜਿਆ ਹੋਇਆ ਸੀ। ਪੁਲਿਸ (Police) ਨੇ ਪੂਰੀ ਤਫਤੀਸ਼ ਦੇ ਨਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਵੀਰਵਾਰ ਸਵੇਰੇ ਉਸ ਦੀ ਪਛਾਣ ਹੋ ਸਕੀ ਤੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀ ਦਾ ਨਾਂ ਹੁਇਰਮ ਹੇਰੋਦਾਸ ਮੇਈਟੀ ਹੈ।

ਉਸ ਦੀ ਉਮਰ 32 ਸਾਲ ਹੈ।ਸੁਪਰੀਮ ਕੋਰਟ (Supreme Court) ਨੇ ਮਣੀਪੁਰ (Manipur) ਵਿੱਚ ਦੋ ਔਰਤਾਂ ਦੀ ਨਗਨ ਪਰੇਡ ਕੀਤੇ ਜਾਣ ਦੇ ਮਾਮਲੇ ਦਾ ਖੁਦ ਨੋਟਿਸ ਲਿਆ। CJI DY ਚੰਦਰਚੂੜ ਨੇ ਸੜਕ ‘ਤੇ ਨੰਗੀਆਂ ਔਰਤਾਂ ਦੀ ਪਰੇਡ ‘ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਕਾਰਵਾਈ ਲਈ ਅਲਟੀਮੇਟਮ ਦਿੱਤਾ। ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ, “ਜੇ ਸਰਕਾਰ ਕਾਰਵਾਈ ਨਹੀਂ ਕਰਦੀ, ਤਾਂ ਅਸੀਂ ਕਰਾਂਗੇ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅੱਗੇ ਆਵੇ ਤੇ ਕਾਰਵਾਈ ਕਰੇ। ਸੰਵਿਧਾਨਕ ਲੋਕਤੰਤਰ ਵਿੱਚ ਇਹ ਬਿਲਕੁਲ ਅਸਵੀਕਾਰਨਯੋਗ ਹੈ। ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਔਰਤਾਂ ਨੂੰ ਫਿਰਕੂ ਲੜਾਈ ਵਿੱਚ ਇੱਕ ਸੰਦ ਵਜੋਂ ਵਰਤਣਾ ਸੰਵਿਧਾਨ ਦਾ ਸਭ ਤੋਂ ਵੱਡਾ ਅਪਮਾਨ ਹੈ। ਰਾਜ ਅਤੇ ਕੇਂਦਰ ਸਰਕਾਰ ਦੱਸਣ ਕਿ ਕੀ ਕਾਰਵਾਈ ਕੀਤੀ ਗਈ। ਨਹੀਂ ਤਾਂ ਅਦਾਲਤ ਵੱਲੋਂ ਕਾਰਵਾਈ ਕੀਤੀ ਜਾਵੇਗੀ। ਅਸੀਂ ਇਸ ਮਾਮਲੇ ਦੀ ਸੁਣਵਾਈ 28 ਜੁਲਾਈ ਨੂੰ ਕਰਾਂਗੇ।”

LEAVE A REPLY

Please enter your comment!
Please enter your name here