ਕੈਨੇਡਾ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ,ਪਿਛਲੇ ਮਹੀਨੇ ਹੀ 27 ਜੂਨ ਨੂੰ ਕੈਨੇਡਾ ਵਿਖੇ MBA ਦੀ ਪੜ੍ਹਾਈ ਕਰਨ ਲਈ ਗਿਆ ਸੀ

0
127
ਕੈਨੇਡਾ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ,ਪਿਛਲੇ ਮਹੀਨੇ ਹੀ 27 ਜੂਨ ਨੂੰ ਕੈਨੇਡਾ ਵਿਖੇ MBA ਦੀ ਪੜ੍ਹਾਈ ਕਰਨ ਲਈ ਗਿਆ ਸੀ

Sada Channel News:-

Gurdaspur 20 July 2023,(Sada Channel News):- ਚੰਗੀ ਪੜ੍ਹਾਈ ਅਤੇ ਭਵਿੱਖ ਦੀ ਆਸ ਲੈਕੇ ਨੌਜਵਾਨ ਵਿਦੇਸ਼ਾਂ ਵੱਲ ਆਕਰਸ਼ਿਤ ਹੁੰਦੇ ਹਨ,ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ,ਤਾਜਾ ਮਾਮਲਾ ਗੁਰਦਾਸਪੁਰ (Gurdaspur) ਦੇ ਮੁਹੱਲਾ ਇਸਲਾਮਾਬਾਦ (Islamabad) ਦੇ ਨੌਜਵਾਨ ਜੋ ਕੁਝ ਦਿਨ ਪਹਿਲਾਂ ਹੀ ਕੈਨੇਡਾ (Canada) ਵਿੱਚ ਐਮ ਪੀ ਐਸ ਪੜ੍ਹਾਈ ਕਰਨ ਲਈ ਗਿਆ ਸੀ,ਦੀ ਹਾਰਟ ਅਟੈਕ ਨਾਲ ਹੋਈ ਮੌਤ ਦੇ ਰੂਪ ਵਿੱਚ ਸਾਹਮਣੇ ਆਇਆ ਹੈ।

28 ਵਰਿਆਂ ਦੇ ਨੌਜਵਾਨ ਰਜਤ ਮਹਿਰਾ ਦੀ ਮੌਤ ਹੋਣ ਕਾਰਨ ਜਿੱਥੇ ਪਰਿਵਾਰਿਕ ਮੈਂਬਰ ਸਦਮੇਂ ਵਿੱਚ ਹਨ ਉੱਥੇ ਹੀ ਰਿਸ਼ਤੇਦਾਰਾਂ ਅਤੇ ਆਸ-ਪਾਸ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ,ਰਜਤ ਮਹਿਰਾ ਪਿਛਲੇ ਮਹੀਨੇ ਹੀ 27 ਜੂਨ ਨੂੰ ਕਨੇਡਾ ਵਿਖੇ ਐੱਮ.ਬੀ.ਏ ਦੀ ਪੜ੍ਹਾਈ ਕਰਨ ਲਈ ਗਿਆ ਸੀ,ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਰਜਤ ਦੇ ਪਿਤਾ ਅਸ਼ਵਨੀ ਮਹਿਰਾ ਅਤੇ ਭਰਾ ਅਤੁਲ ਮਹਿਰਾ ਨੇ ਦੱਸਿਆ ਕਿ ਰਜਤ ਮਹਿਰਾ 23 ਦਿਨ ਪਹਿਲਾਂ ਐੱਮ.ਬੀ.ਏ (MBA) ਦੀ ਪੜ੍ਹਾਈ ਕਰਨ ਲਈ ਕੈਨੇਡਾ (Canada) ਗਿਆ ਸੀ।

ਅੱਜ ਉਹਨਾਂ ਨੂੰ ਫੋਨ ਤੇ ਮਿਲੀ ਕਿ ਰਜਤ ਦੀ‌ ਉਥੇ ਦਿੱਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ,ਖਬਰ ਮਿਲਦੇ ਹੀ ਪਰਿਵਾਰਿਕ ਮੈਂਬਰਾਂ ਰਜਤ ਦੀ ਮਾਂ ਦਾ ਦਾ ਰੌ-ਰੌ ਕੇ ਬੁਰਾ ਹਾਲ ਹੋ ਗਿਆ ਹੈ,ਉਨ੍ਹਾਂ ਦੱਸਿਆ ਕਿ ਰਜਤ ਮਹਿਰਾ ਦੀ ਮ੍ਰਿਤਕ ਦੇਹ ਨੂੰ ਭਾਰਤ ਆਉਣ ਵਿੱਚ 2 ਤੋਂ 3 ਦਿਨਾਂ ਦਾ ਸਮਾਂ ਲੱਗ ਸਕਦਾ ਹੈ,ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (Punjab Health Systems Corporation) ਦੇ ਚੇਅਰਮੈਨ ਰਮਨ ਬਹਿਲ ਅਤੇ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਪੀੜਤ ਪਰਿਵਾਰ ਨਾਲ ਦੁੱਖ ਸਾਂਝਾਕਰਣ ਉਨ੍ਹਾਂ ਦੇ ਘਰ ਪਹੁੰਚੇ ‌ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮ੍ਰਿਤਕ ਨੌਜਵਾਨ ਦੀ ‌ਦੇਹ ਨੂੰ ਜਲਦੀ ਹੀ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।

LEAVE A REPLY

Please enter your comment!
Please enter your name here