Air India ਦੇ ਇੱਕ ਜਹਾਜ਼ ਦੀ ਕੇਰਲ ਦੇ ਕੋਚੀ ਵਿੱਚ ਐਮਰਜੈਂਸੀ ਲੈਂਡਿੰਗ ਹੋਈ

0
108
Air India ਦੇ ਇੱਕ ਜਹਾਜ਼ ਦੀ ਕੇਰਲ ਦੇ ਕੋਚੀ ਵਿੱਚ ਐਮਰਜੈਂਸੀ ਲੈਂਡਿੰਗ ਹੋਈ

Sada Channel News:-

Kerala,03 Aug,(Sada Channel News):- ਏਅਰ ਇੰਡੀਆ (Air India) ਦੇ ਇੱਕ ਜਹਾਜ਼ ਦੀ ਕੇਰਲ ਦੇ ਕੋਚੀ ਵਿੱਚ ਐਮਰਜੈਂਸੀ ਲੈਂਡਿੰਗ ਹੋਈ ਹੈ,ਇਹ ਜਹਾਜ਼ ਕੋਚੀ ਤੋਂ ਸ਼ਾਰਜਾਹ ਜਾ ਰਿਹਾ ਸੀ,ਇੱਕ ਯਾਤਰੀ ਵੱਲੋਂ ਜਹਾਜ਼ ਵਿੱਚ ਸ਼ੱਕੀ ਬਦਬੂ ਆਉਣ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ,ਇਹ ਘਟਨਾ 2 ਅਗਸਤ ਦੀ ਰਾਤ ਦੀ ਦੱਸੀ ਜਾ ਰਹੀ ਹੈ।ਸੂਤਰਾਂ ਦੀ ਮੰਨੀਏ ਤਾਂ ਏਅਰ ਇੰਡੀਆ ਐਕਸਪ੍ਰੈਸ ਜਹਾਜ਼ (Air India Express Aircraft) ਨੂੰ ਕੋਚੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ (Emergency Landing) ਕਰਨੀ ਪਈ,ਦਰਅਸਲ,ਜਿਵੇਂ ਹੀ ਜਹਾਜ਼ ਨੇ ਉਡਾਨ ਭਰੀ,ਇਕ ਯਾਤਰੀ ਨੇ ਸੜਨ ਦੀ ਬਦਬੂ ਆਉਣ ਦੀ ਸੂਚਨਾ ਦਿੱਤੀ ਸੀ। 

ਏਅਰਲਾਈਨ ਦੇ ਇਕ ਸੂਤਰ ਨੇ ਦੱਸਿਆ ਕਿ ਕੋਚੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਇਕ ਯਾਤਰੀ ਨੇ ਅੰਦਰੋਂ ਸੜਨ ਦੀ ਬਦਬੂ ਆ ਰਹੀ ਸੀ,ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ ‘ਤੇ ਫਲਾਈਟ ਨੂੰ ਕੋਚੀ ਹਵਾਈ ਅੱਡੇ (Kochi Airport) ‘ਤੇ ਉਤਾਰਨ ਦਾ ਫੈਸਲਾ ਕੀਤਾ ਹੈ,ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ,ਹਾਲਾਂਕਿ ਇਸ ਦੌਰਾਨ ਜਹਾਜ਼ ‘ਚ ਸਭ ਕੁਝ ਠੀਕ-ਠਾਕ ਸੀ,ਏਅਰਲਾਈਨ ਅਧਿਕਾਰੀਆਂ ਨੇ ਯਾਤਰੀਆਂ ਲਈ ਇਕ ਹੋਰ ਜਹਾਜ਼ ਦਾ ਪ੍ਰਬੰਧ ਕੀਤਾ,ਥੋੜ੍ਹੀ ਦੇਰ ਬਾਅਦ ਜਹਾਜ਼ ਸ਼ਾਰਜਾਹ ਲਈ ਰਵਾਨਾ ਹੋ ਗਿਆ,ਜਹਾਜ਼ ‘ਚ ਕਰੀਬ 175 ਯਾਤਰੀ ਸਵਾਰ ਸਨ।

LEAVE A REPLY

Please enter your comment!
Please enter your name here