ਰੋਪੜ ਗਾਰਡਨ ਕਲੋਨੀ ਦੇ ਵਸਨੀਕ ਇੱਕ ਨੌਜਵਾਨ ਅਤੇ ਇੱਕ ਲੜਕੀ ਨੇ ਪਿੰਡ ਮਾਜਰੀ ਪੁਲ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ

0
132
ਰੋਪੜ ਗਾਰਡਨ ਕਲੋਨੀ ਦੇ ਵਸਨੀਕ ਇੱਕ ਨੌਜਵਾਨ ਅਤੇ ਇੱਕ ਲੜਕੀ ਨੇ ਪਿੰਡ ਮਾਜਰੀ ਪੁਲ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ

Sada Channel News:-

Ropar,27 Oct,(Sada Channel News):- ਰੋਪੜ ਗਾਰਡਨ ਕਲੋਨੀ (Ropar Garden Colony) ਦੇ ਵਸਨੀਕ ਇੱਕ ਨੌਜਵਾਨ ਅਤੇ ਇੱਕ ਲੜਕੀ ਨੇ ਪਿੰਡ ਮਾਜਰੀ ਪੁਲ ਭਾਖੜਾ ਨਹਿਰ (Bhakra Canal) ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ,ਮ੍ਰਿਤਕ ਲੜਕੇ ਦੀ ਪਛਾਣ ਤਰਨਜੀਤ ਸਿੰਘ (25) ਪੁੱਤਰ ਮਨਜੀਤ ਸਿੰਘ ਵਾਸੀ ਗਾਰਡਨ ਕਲੋਨੀ (Garden Colony) ਅਤੇ ਲੜਕੀ ਦੀ ਪਛਾਣ ਹਰਮਨਜੋਤ ਕੌਰ (21) ਵਜੋਂ ਹੋਈ ਹੈ,ਦੋਵਾਂ ਦੀਆਂ ਲਾਸ਼ਾਂ ਨੂੰ ਨਹਿਰ ‘ਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ,ਘਟਨਾ ਵੀਰਵਾਰ ਦੁਪਹਿਰ ਕਰੀਬ 3 ਵਜੇ ਵਾਪਰੀ,ਛਾਲ ਮਾਰਨ ਤੋਂ ਪਹਿਲਾਂ ਤਰਨਜੀਤ ਨੇ ਆਪਣੇ ਇੱਕ ਦੋਸਤ ਨੂੰ ਵੀ ਬੁਲਾਇਆ ਸੀ।

ਜਿਸ ਤੋਂ ਬਾਅਦ ਦੋਵਾਂ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਲੜਕੇ-ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ,ਕਰੀਬ ਅੱਧੇ ਘੰਟੇ ਬਾਅਦ ਦੋਵਾਂ ਦੀਆਂ ਲਾਸ਼ਾਂ ਅੱਧਾ ਕਿਲੋਮੀਟਰ ਦੀ ਦੂਰੀ ਤੋਂ ਬਰਾਮਦ ਕਰਕੇ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ,ਦੱਸ ਦਈਏ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਚੱਲਿਆ,ਤਰਨਜੀਤ ਸਿੰਘ ਅਤੇ ਹਰਮਨਜੋਤ ਇਕੋ ਕਲੋਨੀ ਵਿਚ ਰਹਿੰਦੇ ਸਨ ਅਤੇ ਲੜਕੀ ਵੀ ਲੜਕੇ ਦੇ ਪਰਿਵਾਰ ਨੂੰ ਮਿਲਣ ਆਉਂਦੀ ਸੀ,ਹਰਮਨਜੋਤ ਸਿੰਘ ਦਾ ਬੁੱਧਵਾਰ ਨੂੰ ਜਨਮ ਦਿਨ ਸੀ ਅਤੇ ਲੜਕੇ ਨੇ ਵਧੀਆ ਤਰੀਕੇ ਨਾਲ ਮਨਾਇਆ,ਆਪਣੀ ਮਾਂ ਤੋਂ ਇਲਾਵਾ ਤਰਨਜੀਤ ਸਿੰਘ ਦੇ ਪਰਿਵਾਰ ਵਿਚ ਇੱਕ ਛੋਟੀ ਭੈਣ ਹੈ ਅਤੇ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ,ਇਕ ਦਿਨ ਪਹਿਲਾਂ ਹੀ ਲੜਕੀ ਦਾ ਜਨਮਦਿਨ ਇਕੱਠਿਆਂ ਨੇ ਮਿਲ ਕੇ ਮਨਾਇਆ ਸੀ। 

LEAVE A REPLY

Please enter your comment!
Please enter your name here