
Delhi,06 Nov,(Sada Channel News):- ਦਿੱਲੀ-ਐਨਸੀਆਰ (Delhi-NCR) ਸਣੇ ਪੂਰੇ ਉੱਤਰ ਭਾਰਤ ਵਿੱਚ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ,ਦਿੱਲੀ-ਐੱਨ.ਸੀ.ਆਰ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਉੱਤਰਾਖੰਡ ਵਰਗੇ ਰਾਜਾਂ ‘ਚ ਵੀ ਇਹ ਮਹਿਸੂਸ ਕੀਤਾ ਗਿਆ,ਤਿੰਨ ਦਿਨਾਂ ‘ਚ ਆਏ ਦੂਜੇ ਭੂਚਾਲ ਕਾਰਨ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ,ਭੂਚਾਲ (Earthquake) ਦਾ ਕੇਂਦਰ ਇੱਕ ਵਾਰ ਫਿਰ ਨੇਪਾਲ ਵਿੱਚ ਸੀ,ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੇਪਾਲ ‘ਚ ਆਏ ਜ਼ਬਰਦਸਤ ਭੂਚਾਲ ਕਾਰਨ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਭੂਚਾਲ ਦੇ ਝਟਕੇ ਦਿੱਲੀ-ਐਨਸੀਆਰ (Delhi-NCR) ਦੀਆਂ ਉੱਚੀਆਂ ਇਮਾਰਤਾਂ ਵਿੱਚ ਜ਼ਿਆਦਾ ਮਹਿਸੂਸ ਕੀਤੇ ਗਏ,ਝਟਕਾ ਲੱਗਦੇ ਹੀ ਲੋਕ ਪੌੜੀਆਂ ਤੋਂ ਹੇਠਾਂ ਭੱਜ ਗਏ,ਦੁਪਹਿਰ ਹੋਣ ਕਰਕੇ ਕੰਮਕਾਜੀ ਲੋਕ ਆਪਣੇ ਦਫ਼ਤਰਾਂ ਵਿੱਚ ਸਨ,ਕਈ ਦਫ਼ਤਰਾਂ ਦੇ ਬਾਹਰ ਮੁਲਾਜ਼ਮਾਂ ਦੀ ਭੀੜ ਸੀ।
