ਅੰਮ੍ਰਿਤਸਰ ਵਿਚ ਭਾਜਪਾ ਆਗੂ ਤੇ ਵੇਰਕਾ ਮੰਡਲ ਪ੍ਰਧਾਨ ਗੁਰਮੁਖ ਬਲ ‘ਤੇ ਚੱਲੀਆਂ ਗੋ.ਲੀਆਂ,ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

0
82
ਅੰਮ੍ਰਿਤਸਰ ਵਿਚ ਭਾਜਪਾ ਆਗੂ ਤੇ ਵੇਰਕਾ ਮੰਡਲ ਪ੍ਰਧਾਨ ਗੁਰਮੁਖ ਬਲ ‘ਤੇ ਚੱਲੀਆਂ ਗੋ.ਲੀਆਂ,ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Sada Channel News:-

Amritsar Sahib,04 Dec,(Sada Channel News):- ਅੰਮ੍ਰਿਤਸਰ ਵਿਚ ਭਾਜਪਾ ਆਗੂ ਤੇ ਵੇਰਕਾ ਮੰਡਲ ਪ੍ਰਧਾਨ ਗੁਰਮੁਖ ਬਲ ‘ਤੇ ਕੁਝ ਅਣਪਛਾਤੇ ਕਾਰ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ,ਗੁਰਮੁਖ ਬਲ ਨੇ ਗੱਡੀ ਦਾ ਦਰਵਾਜ਼ਾ ਬੰਦ ਕਰਕੇ ਖੁਦ ਦੀ ਜਾਨ ਬਚਾਈ,ਗਨੀਮਤ ਰਹੀ ਕਿ ਗੋਲੀਆਂ ਦਰਵਾਜ਼ੇ ਤੇ ਟਾਇਰ ‘ਤੇ ਲੱਗੀਆਂ,ਮੰਡਲ ਪ੍ਰਧਾਨ ਗੁਰਮੁਖ ਬਲ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ,ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ,ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਭਾਜਪਾ ਨੇਤਾ ਦੀ ਕਾਰ ਦੇ ਹੇਠਲੇ ਹਿੱਸੇ ਤੇ ਪਿਛਲੇ ਟਾਇਰ ਵਿਚ ਲੱਗੀ,ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗ,ਜਾਣਕਾਰੀ ਦਿੰਦਿਆਂ ਮੰਡਲ ਪ੍ਰਧਾਨ ਗੁਰਮੁਖ ਬੱਲ ਦਾ ਕਹਿਣਾ ਹੈ ਕਿ ਉਹ ਐਤਵਾਰ ਰਾਤ ਨੂੰ ਆਪਣੀ ਕਾਰ ‘ਚ ਕਿਸੇ ਕੰਮ ਤੋਂ ਘਰ ਪਰਤ ਰਹੇ ਸਨ,ਜਦੋਂ ਉਹ ਵੱਲਾ ਪੁਲ ਨੇੜੇ ਪਹੁੰਚੇ ਤਾਂ ਦੋ ਹਮਲਾਵਰ ਬੋਲੈਰੋ ਕਾਰ ‘ਚ ਆਏ ਤੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ,ਇਕ ਗੋਲ਼ੀ ਉਨ੍ਹਾਂ ਦੀ ਕਾਰ ਦੇ ਦਰਵਾਜ਼ੇ ‘ਤੇ ਲੱਗੀ,ਜਦਕਿ ਦੂਜੀ ਟਾਇਰ ‘ਚ ਜਾ ਲੱਗੀ ਪਰ ਕਿਸੇ ਤਰ੍ਹਾਂ ਉਨ੍ਹਾਂ ਨੇ ਕਾਰ ਦਾ ਦਰਵਾਜ਼ਾ ਬੰਦ ਕਰਕੇ ਆਪਣਾ ਬਚਾਅ ਕੀਤਾ।

LEAVE A REPLY

Please enter your comment!
Please enter your name here