ਕੇਰਲ ਵਿੱਚ ਕੋਵਿਡ-19 ਦੇ 300 ਨਵੇਂ ਕੇਸ ਸਾਹਮਣੇ ਆਏ

0
46
ਕੇਰਲ ਵਿੱਚ ਕੋਵਿਡ-19 ਦੇ 300 ਨਵੇਂ ਕੇਸ ਸਾਹਮਣੇ ਆਏ

Sada Channel News:-

Kerala,21 Dec,(Sada Channel News):- ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ,ਕੇਰਲ ਵਿੱਚ ਕੋਵਿਡ-19 (Covid-19) ਦੇ 300 ਨਵੇਂ ਕੇਸ ਸਾਹਮਣੇ ਆਏ ਹਨ,ਸਿਹਤ ਮੰਤਰਾਲੇ ਨੇ ਕਿਹਾ ਹੈ ਕਿ 20 ਦਸੰਬਰ ਨੂੰ ਦੱਖਣੀ ਰਾਜ ਕੇਰਲ ਵਿੱਚ ਕੋਵਿਡ-19 ਦੇ 300 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਇਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਸੀ,ਇਸ ਤਰ੍ਹਾਂ ਦੇਸ਼ ਵਿੱਚ ਕੋਵਿਡ-19 ਦੇ ਸਰਗਰਮ ਮਾਮਲਿਆਂ ਦੀ ਗਿਣਤੀ ਵੱਧ ਕੇ 2669 ਹੋ ਗਈ ਹੈ,ਦੇਸ਼ ਦੇ ਕੁਝ ਹੋਰ ਰਾਜਾਂ ਵਿੱਚ ਵੀ ਕੋਵਿਡ ਦੇ ਮਾਮਲੇ ਸਾਹਮਣੇ ਆਏ ਹਨ,ਕੋਵਿਡ-19 ਦੇ ਵਧਦੇ ਮਾਮਲਿਆਂ ਨੇ ਇੱਕ ਵਾਰ ਫਿਰ ਲੋਕਾਂ ਨੂੰ ਚਿੰਤਤ ਕਰ ਦਿੱਤਾ ਹੈ,ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 (Covid-19) ਦੇ 358 ਨਵੇਂ ਮਾਮਲੇ ਸਾਹਮਣੇ ਆਏ ਹਨ,ਕੇਰਲ ਵਿੱਚ 300 ਨਵੇਂ ਕੇਸਾਂ ਤੋਂ ਇਲਾਵਾ ਕਰਨਾਟਕ ਵਿੱਚ 13; ਤਾਮਿਲਨਾਡੂ ਵਿੱਚ 12; ਗੁਜਰਾਤ ਵਿੱਚ 11; ਮਹਾਰਾਸ਼ਟਰ ਵਿੱਚ 10; ਤੇਲੰਗਾਨਾ ਵਿੱਚ 5; ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਪੁਡੂਚੇਰੀ ਵਿੱਚ 2; ਆਂਧਰਾ ਪ੍ਰਦੇਸ਼,ਅਸਾਮ,ਹਰਿਆਣਾ,ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ ਹੈ,ਪੰਜਾਬ ਵਿੱਚ ਇੱਕ ਅਤੇ ਕਰਨਾਟਕ ਵਿੱਚ ਦੋ ਵਿਅਕਤੀ ਦੀ ਮੌਤ ਹੋਈ ਹੈ,ਇਸ ਤਰ੍ਹਾਂ ਪਿਛਲੇ 24 ਘੰਟਿਆਂ ਵਿੱਚ ਕੋਵਿਡ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਹੈ,ਇਸ ਦੇ ਨਾਲ ਹੀ, ਦੇਸ਼ ਵਿੱਚ ਜ਼ਿਆਦਾਤਰ ਕੇਸ ਕੋਵਿਡ-19 ਦੇ ਓਮਾਈਕਰੋਨ ਵੇਰੀਐਂਟ (Omicron Variant) ਦੇ ਸਬ-ਵੇਰੀਐਂਟ JN.1 ਨਾਲ ਸਬੰਧਤ ਹਨ।

LEAVE A REPLY

Please enter your comment!
Please enter your name here