ਹੁਣ ਭਾਰਤੀਆਂ ਲਈ ਵਿਦੇਸ਼ਾਂ ’ਚ ਵੀ ਚੱਲੇਗੀ ਗੂਗਲ ਪੇਅ

0
120
ਹੁਣ ਭਾਰਤੀਆਂ ਲਈ ਵਿਦੇਸ਼ਾਂ ’ਚ ਵੀ ਚੱਲੇਗੀ ਗੂਗਲ ਪੇਅ

Sada Channel News:-

New Delhi,17 Jan,(Sada Channel News):- ਗੂਗਲ ਇੰਡੀਆ ਡਿਜੀਟਲ ਸਰਵਿਸਿਜ਼ (Google India Digital Services) ਅਤੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨ.ਪੀ.ਸੀ.ਆਈ.) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਐਨ.ਪੀ.ਸੀ.ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (ਐਨ.ਆਈ.ਪੀ.ਐਲ.) ਨੇ ਭਾਰਤ ਤੋਂ ਬਾਹਰ ਯੂ.ਪੀ.ਆਈ. (UPI) ਭੁਗਤਾਨ ਦਾ ਵਿਸਥਾਰ ਕਰਨ ਲਈ ਇਕ ਸਮਝੌਤਾ ਕੀਤਾ ਹੈ,ਸਹਿਮਤੀ ਪੱਤਰ (ਐੱਮ.ਓ.ਯੂ.) ਦੇ ਤਹਿਤ ਭਾਰਤੀ ਮੁਸਾਫ਼ਰ ਹੁਣ ਦੂਜੇ ਦੇਸ਼ਾਂ ’ਚ ਗੂਗਲ ਪੇਅ (Google Pay) ਰਾਹੀਂ ਭੁਗਤਾਨ ਕਰ ਸਕਣਗੇ,ਇਹ ਸਹੂਲਤ ਨਕਦ ਲਿਜਾਣ ਜਾਂ ਕੌਮਾਂਤਰੀ ਭੁਗਤਾਨ ਗੇਟਵੇ ਦਾ ਸਹਾਰਾ ਲੈਣ ਦੀ ਜ਼ਰੂਰਤ ਨੂੰ ਖਤਮ ਕਰਦੀ ਹੈ,ਗੂਗਲ ਪੇਅ ਨੇ ਇਕ ਬਿਆਨ ’ਚ ਕਿਹਾ, ‘‘ਸਹਿਮਤੀ ਚਿੱਠੀ ਦੇ ਤਿੰਨ ਮੁੱਖ ਉਦੇਸ਼ ਹਨ,ਸੱਭ ਤੋਂ ਪਹਿਲਾਂ,ਇਹ ਭਾਰਤ ਤੋਂ ਬਾਹਰ ਮੁਸਾਫ਼ਰਾਂ ਲਈ ਯੂ.ਪੀ.ਆਈ. (UPI) ਭੁਗਤਾਨ ਦੀ ਵਰਤੋਂ ਨੂੰ ਵਿਆਪਕ ਬਣਾਉਣਾ ਚਾਹੁੰਦਾ ਹੈ,ਜਿਸ ਨਾਲ ਉਹ ਆਸਾਨੀ ਨਾਲ ਵਿਦੇਸ਼ਾਂ ’ਚ ਲੈਣ-ਦੇਣ ਕਰਨ ਦੇ ਯੋਗ ਹੋ ਸਕਣ,’’ਦੂਜੇ ਸਹਿਮਤੀ ਪੱਤਰ ਦਾ ਉਦੇਸ਼ ਦੂਜੇ ਦੇਸ਼ਾਂ ’ਚ ਯੂ.ਪੀ.ਆਈ. (UPI) ਵਰਗੀਆਂ ਡਿਜੀਟਲ ਭੁਗਤਾਨ ਪ੍ਰਣਾਲੀਆਂ ਸਥਾਪਤ ਕਰਨ ’ਚ ਸਹਾਇਤਾ ਕਰਨਾ ਹੈ ਜੋ ਨਿਰਵਿਘਨ ਵਿੱਤੀ ਲੈਣ-ਦੇਣ ਲਈ ਇਕ ਮਾਡਲ ਪ੍ਰਦਾਨ ਕਰੇਗਾ,ਅੰਤ ’ਚ, ਇਹ ਯੂ.ਪੀ.ਆਈ. (UPI) ਬੁਨਿਆਦੀ ਢਾਂਚੇ ਦੀ ਵਰਤੋਂ ਕਰਨ ਵਾਲੇ ਦੇਸ਼ਾਂ ਦਰਮਿਆਨ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ’ਤੇ ਕੇਂਦਰਤ ਕਰਦਾ ਹੈ,ਜਿਸ ਨਾਲ ਸਰਹੱਦ ਪਾਰ ਵਿੱਤੀ ਲੈਣ-ਦੇਣ ਨੂੰ ਸਰਲ ਬਣਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here