ਸੀਬੀਐੱਸਈ ਬੋਰਡ ਦਾ ਅਹਿਮ ਫੈਸਲਾ,ਹੁਣ ਸਾਲ ‘ਚ 2 ਵਾਰ ਹੋਣਗੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ

0
376
ਸੀਬੀਐੱਸਈ ਬੋਰਡ ਦਾ ਅਹਿਮ ਫੈਸਲਾ,ਹੁਣ ਸਾਲ ‘ਚ 2 ਵਾਰ ਹੋਣਗੀਆਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ

Sada Channel News:-

New Delhi,20 Jan,(Sada Channel News):- ਸੈਸ਼ਨ 2024-25 ਤੋਂ 10ਵੀਂ ਤੇ 12ਵੀਂ ਕਲਾਸ ਦੀ ਪੜ੍ਹਾਈ ਸ਼ੁਰੂ ਕਰਨ ਵਾਲੇ ਵਿਦਿਆਰਥੀ ਮਲਟੀਪਲ ਬੋਰਡ ਫਾਰਮੈਟ (Multiple Board Formats) ਵਿਚ ਬੈਠਣ ਦਾ ਮੌਕਾ ਪਾਉਣ ਵਾਲੇ ਪਹਿਲੇ ਬੈਚ ਹੋਣਗੇ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ CBSE 2024-25 ਦੇ ਸੈਸ਼ਨ ਤੋਂ ਸਾਲ ਵਿਚ ਦੋ ਵਾਰ ਕਲਾਸ 10ਵੀਂ-12ਵੀਂ ਲਈ ਬੋਰਡ ਪ੍ਰੀਖਿਆਵਾਂ ਆਯੋਜਿਤ ਕਰੇਗਾ,ਰਿਪੋਰਟ ਮੁਤਾਬਕ ਅਕਤੂਬਰ 2023 ਵਿਚ ਮੀਡੀਆ ਨੂੰ ਦਿੱਤੀ ਇੰਟਰਵਿਊ (Interview) ਵਿਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ ਕਿ ਸਾਲ ਵਿਚ ਦੋ ਵਾਰ ਬੋਰਡ ਫਾਰਮੈਟ 2024-25 ਦੇ ਸਿੱਖਿਅਕ ਸਾਲ ਤੋਂ ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੁਤਾਬਕ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਾਲ ਵਿਚ 2 ਵਾਰ ਬੋਰਡ ਪ੍ਰੀਖਿਆਵਾਂ ਦੇਣਾ ਜ਼ਰੂਰੀ ਨਹੀਂ ਹੋਵੇਗਾ।ਇਸ ਸਿਸਟਮ ਦਾ ਉਦੇਸ਼ ਉਨ੍ਹਾਂ ਵਿਦਿਆਰਥੀਆਂ ‘ਤੇ ਤਣਾਅ ਘੱਟ ਕਰਨਾ ਹੈ ਜੋ ਸਾਲ ਵਿਚ ਇਕ ਵੀ ਮਿਲਣ ਵਾਲੇ ਮੌਕੇ ਤੋਂ ਚੂਕ ਜਾਣ ਤੋਂ ਡਰਦੇ ਹਨ। ਜੇਕਰ ਕੋਈ ਉਮੀਦਵਾਰ ਤਿਆਰ ਹੈ ਤੇ ਪ੍ਰੀਖਿਆ ਦੇ ਇਕ ਸੈੱਟ ਤੋਂ ਪ੍ਰਾਪਤ ਅੰਕਾਂ ਤੋਂ ਸੰਤੁਸ਼ਟ ਹੈ ਤਾਂ ਉਹ ਅਗਲੀ ਪ੍ਰੀਖਿਆ ਵਿਚ ਸ਼ਾਮਲ ਨਾ ਹੋਣ ਦਾ ਬਦਲ ਚੁਣ ਸਕਦਾ ਹੈ।ਦੱਸ ਦੇਈਏ ਕਿ ਸਾਲ 2023 ਵਿਚ ਸੀਬੀਐੱਸਈ ਬੋਰਡ (CBSE Board) ਲਈ ਕੁਲ 38.83 ਲੱਖ ਉਮੀਦਵਾਰ ਜਿਸ ਵਿਚ ਕਲਾਸ 10ਵੀਂ ਦੇ (21.86 ਲੱਖ) ਤੇ ਕਲਾਸ 12ਵੀਂ ਦੇ (16.96 ਲੱਖ)ਵਿਦਿਆਰਥੀ ਹਾਜ਼ਰ ਹੋਏ ਸਨ। ਸਿੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ ਸਾਲ 2024-25 ਦੀ ਬੋਰਡ ਪ੍ਰੀਖਿਆ ਵਿਚੋਂ ਪਹਿਲੀ ਬੋਰਡ ਪ੍ਰੀਖਿਆ ਨਵੰਬਰ-ਦਸੰਬਰ 2024 ਦੇ ਮਹੀਨੇ ਵਿਚ ਆਯੋਜਿਤ ਕੀਤੀ ਜਾ ਸਕਦੀ ਹੈ। ਜਦੋਂਕਿ ਦੂਜੀ ਵਾਰ ਆਯੋਜਿਤ ਕੀਤੀ ਜਾਣ ਵਾਲੀ ਬੋਰਡ ਪ੍ਰੀਖਿਆ ਦਾ ਆਯੋਜਨ ਫਰਵਰੀ-ਮਾਰਚ 2025 ਵਿਚ ਕੀਤਾ ਜਾਵੇਗਾ,ਅਜਿਹੇ ਵਿਚ ਦੋਵੇਂ ਪ੍ਰੀਖਿਆਵਾਂ ਵਿਚੋਂ ਜਿਸ ਵਿਚ ਵਿਦਿਆਰਥੀ ਜ਼ਿਆਦ ਅੰਕ ਹਾਸਲ ਕਰੇਗਾ,ਉਸ ਨੂੰ ਫਾਈਨਲ ਰਿਜ਼ਲਟ ਤੇ ਮੈਰਿਟ ਲਿਸਟ (Merit List) ਲਈ ਲਿਆ ਜਾਵੇਗਾ।

LEAVE A REPLY

Please enter your comment!
Please enter your name here