ਸਤਨਾਮ ਸੰਧੂ ਨੂੰ ਰਾਜ ਸਭਾ ਮੈਂਬਰ ਬਣਨ ‘ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਦਿੱਤੀ ਵਧਾਈ

0
42
ਸਤਨਾਮ ਸੰਧੂ ਨੂੰ ਰਾਜ ਸਭਾ ਮੈਂਬਰ ਬਣਨ 'ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਦਿੱਤੀ ਵਧਾਈ

Sada Channel News:-

Chandigarh,01 Feb,(Sada Channel News):- ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਮੈਂਬਰ ਬਣਨ ਦੀਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵਧਾਈ ਦਿੱਤੀ ਹੈ। ਮਜੀਠੀਆ ਨੇ ਕਿਹਾ ਕਿ ਮੈਂ ਇਨ੍ਹਾਂ ਨੂੰ ਪਹਿਲੀ ਵਾਰ 1995 ਵਿਚ ਮੋਗਾ ਦੇ ਅਜੀਤਵਾਲ ਵਿਖੇ ਰਛਪਾਲ ਸਿੰਘ ਧਾਲੀਵਾਲ ਦੇ ਨਾਲ ਮਿਲਿਆ ਸੀ। ਸਤਨਾਮ ਸਿੰਘ ਸੰਧੂ ਨੇ ਪਹਿਲਾਂ ਸਿੱਖਿਆ ਖੇਤਰ ਵਿਚ ਕ੍ਰਾਂਤੀ ਲਿਆਂਦੀ ਤੇ ਅੱਜ ਇਹਨਾਂ ਦੀ ਸੰਸਥਾ ਚੰਡੀਗੜ੍ਹ ਯੂਨੀਵਰਸਿਟੀ ਦੁਨੀਆਂ ਭਰ ਵਿਚ ਧੁੰਮਾਂ ਪਾ ਰਹੀ ਹੈ। ਹੁਣ ਇਹ ਆਪ ਰਾਜ ਸਭਾ ਮੈਂਬਰ ਬਣੇ ਹਨ ਜੋ ਬਹੁਤ ਵੱਡੀ ਪ੍ਰਾਪਤੀ ਹੈ।ਆਸ ਕਰਦੇ ਹਾਂ ਕਿ ਸਤਨਾਮ ਸਿੰਘ ਸੰਧੂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵਾਸਤੇ ਡੱਟ ਕੇ ਕੰਮ ਕਰਨਗੇ। ਸ਼ੁਭਇੱਛਾਵਾਂ ਸਮੇਤ ਇਕ ਵਾਰ ਫਿਰ ਤੋਂ ਲੱਖ-ਲੱਖ ਵਧਾਈ ਹੋਵੇ ਜੀ।

LEAVE A REPLY

Please enter your comment!
Please enter your name here