Rajasthan,(Sada Channel News):- ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ (Assembly Seats) ਲਈ ਸ਼ਨਿਚਰਵਾਰ ਸ਼ਾਮ 5 ਵਜੇ ਤਕ 68.24 ਫੀ ਸਦੀ ਤੋਂ ਵੱਧ ਵੋਟਿੰਗ ਹੋਈ,ਸੂਬੇ ’ਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ,ਦੋਵਾਂ ਪਾਰਟੀਆਂ ਦੇ ਆਗੂਆਂ ਨੇ ਆਪੋ-ਆਪਣੀਆਂ ਪਾਰਟੀਆਂ ਨੂੰ ਫਤਵਾ ਮਿਲਣ ਦੀ ਆਸ ਪ੍ਰਗਟਾਈ ਹੈ,ਅਧਿਕਾਰੀਆਂ ਮੁਤਾਬਕ ਹਿੰਸਾ ਦੀਆਂ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਸ਼ਾਂਤੀਪੂਰਨ ਰਹੀ,2018 ਦੀਆਂ ਵਿਧਾਨ ਸਭਾ ਚੋਣਾਂ ’ਚ ਸੂਬੇ ਅੰਦਰ ਕੁਲ 74.06 ਫ਼ੀ ਸਦੀ ਵੋਟਿੰਗ ਹੋਈ ਸੀ,ਅਧਿਕਾਰੀਆਂ ਨੇ ਦਸਿਆ ਕਿ ਸ਼ਾਮ 5 ਵਜੇ ਤਕ 68.24 ਫੀ ਸਦੀ ਵੋਟਿੰਗ ਹੋਈ,ਹਾਲਾਂਕਿ ਕਈ ਥਾਵਾਂ ’ਤੇ ਅਜੇ ਵੀ ਬੂਥਾਂ ’ਤੇ ਵੋਟਰ ਅਜਿਹੇ ਹਨ,ਜਿਨ੍ਹਾਂ ਦੀ ਆਖ਼ਰੀ ਵੋਟ ਫ਼ੀ ਸਦੀ ਉਨ੍ਹਾਂ ਦੀ ਵੋਟ ਪਾਉਣ ਤੋਂ ਬਾਅਦ ਹੀ ਪਤਾ ਲੱਗ ਸਕੇਗੀ।