
ਕਿਸਾਨਾਂ ਨੂੰ ਫਲਦਾਰ ਬੂਟੇ ਵੰਡੇ, ਰਹਿੰਦ ਖੂੰਹਦ ਨੂੰ ਖੇਤਾਂ ਵਿਚ ਮਿਲਾਉਣ ਦੀ ਸਲਾਹ
ਨੰਗਲ :- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵਲੋ ਮੁੱਖ ਖੇਤੀਬਾੜੀ ਅਫਸਰ ਡਾ. ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਿੰਡ ਜਿੰਦਵੜੀ ਵਿਖੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਕੈਂਪ ਲਗਾਇਆ ਗਿਆ,ਇਸ ਕੈਂਪ ਵਿਚ ਡਾ.ਅਮਰੀਕ ਸਿਘ ਖੇਤੀਬਾੜੀ ਅਫਸਰ ਵਲੋਂ ਮੱਕੀ ਦੀ ਫਸਲ ਨੂੰ ਲੱਗ ਰਹੇ ਕੀੜੇ ਫਾਲ ਆਰਮੀਵਾਰਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਝੋਨੇ ਦੀ ਸਿੱਧੀ ਬਿਜਾਈ ਵਿਚ ਪਾਣੀ ਦੀ ਬੱਚਤ, ਲੇਬਰ ਦੀ ਬੱਚਤ, ਨਦੀਨਾਂ ਅਤੇ ਕੀੜਿਆ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ,ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਤੋ ਡਾ.ਰਜਿੰਦਰ ਸਿੰਘ ਘੁੰਮਣ ਵਲੋ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਤਰੀਕੇ ਅਤੇ ਸਮੇ ਸਮੇ ਯੋਗ ਧਿਆਨ ਰੱਖਣ ਯੋਗ ਗੱਲਾ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਕੈਂਪ ਵਿਚ ਖੇਤੀ ਵਿਕਾਸ ਅਫਸਰ ਡਾ.ਅਮਰਜੀਤ ਸਿੰਘ ਨੇ ਕਿਸਾਨਾਂ ਨੁੰ ਜੇਵਿਕ ਖੇਤੀ ਬਾਰੇ ਪ੍ਰੇਰਿਤ ਕੀਤਾ,ਇਸ ਕੈਂਪ ਵਿਚ ਲਗਭਗ 70 ਅਗਾਹਵਧੂ ਕਿਸਾਨਾਂ ਨੇ ਸਮੂਲੀਅਤ ਕੀਤੀ, ਇਸ ਕੈਂਪ ਵਿਚ ਕਿਸਾਨਾਂ ਨੂੰ ਵੱਖ ਵੱਖ ਕਿਸਮ ਦੇ ਫਲਦਾਂਰ ਬੂਟੇ ਵੀ ਦਿੱਤੇ ਗਏ,ਕੈਂਪ ਵਿਚ ਕਿਸਾਨਾਂ ਨੂੰ ਫਸਲਾਂ ਦੀ ਰਹਿੰਦੀ ਖੂੰਹਦ ਅਤੇ ਪਰਾਲੀ ਨੂੰ ਖੇਤਾਂ ਵਿਚ ਹੀ ਮਿਲਾ ਕੇ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਜਾਗਰੂਕ ਕੀਤਾ ਗਿਆ,ਕੀਟਨਾਸ਼ਕ ਦੀ ਵੱਧ ਵਰਤੋ ਨਾਲ ਧਰਤੀ ਦੀ ਹੋ ਰਹੀ ਸਿਹਤ ਵਿਚ ਖਰਾਬੀ ਬਾਰੇ ਵੀ ਕਿਸਾਨਾਂ ਨੂੰ ਵਿਸਥਾਰ ਪੂਰਵਕ ਦੱਸਿਆ, ਇਸ ਕੈਂਪ ਏ.ਈ.ਓ ਗੁਰਦੀਪ ਸਿੰਘ ਨੇ ਰਿਵਾਇਤੀ ਫਸਲੀ ਚੱਕਰ ਛੱਡ ਕੇ ਫਸਲੀ ਵਿਭਿੰਨਤਾ ਅਪਨਾਉਣ ਸਬੰਧੀ ਤਜਰਬੇ ਸਾਝੇ ਕੀਤੇ।
