Advocate General Anmol Ratan Sidhu ‘ਤੇ ਹੋਇਆ ਹਮਲਾ,Lawrence Bishnoi Case ‘ਚ ਗਏ ਸਨ Delhi

0
332
Advocate General Anmol Ratan Sidhu ‘ਤੇ ਹੋਇਆ ਹਮਲਾ,Lawrence Bishnoi case ‘ਚ ਗਏ ਸਨ Delhi

SADA CHANNEL:-

PANIPAT,(SADA CHANNEL):- ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ (Advocate General Anmol Ratan Sidhu) ‘ਤੇ ਹਮਲਾ ਹੋਇਆ ਹੈ,ਜਦੋਂ ਉਹ ਸ਼ਤਾਬਦੀ ਰਾਹੀਂ ਦਿੱਲੀ (Delhi) ਤੋਂ ਵਾਪਸ ਆ ਰਹੇ ਸੀ,ਪਾਨੀਪਤ (Panipat) ਦੇ ਨੇੜੇ ਪਿੰਡ ਕੁਹਾੜ ਕੋਲ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ‘ਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ,ਏਜੀ (AG) ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੁਝ ਨੌਜਵਾਨਾਂ ਨੇ ਸ਼ਾਮ 6:24 ਵਜੇ ਦੇ ਕਰੀਬ ਰੇਲਗੱਡੀ ‘ਤੇ ਪੱਥਰ ਜਾਂ ਕੋਈ ਹੋਰ ਚੀਜ਼ ਸੁੱਟੀ,ਪੁਲਿਸ ਅਧਿਕਾਰੀ (Police Officer) ਮੌਕੇ ‘ਤੇ ਪਹੁੰਚ ਗਏ ਹਨ,ਤੇ ਡੀਜੀਪੀ (DGP) ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ,ਲਾਰੈਂਸ ਬਿਸ਼ਨੋਈ (Lawrence Bishnoi) ਦਾ ਰਿਮਾਂਡ ਪੰਜਾਬ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਲਿਆ ਜਾ ਰਿਹਾ ਹੈ ਤੇ ਲਾਰੈਂਸ ਬਿਸ਼ਨੋਈ (Lawrence Bishnoi) ਤੋਂ ਪੁੱਛਗਿਛ ਹੋ ਰਹੀ ਹੈ,ਏਜੀ ਸਿੱਧੂ (AG Sidhu) ਵੀ ਇਸੇ ਸਿਲਸਿਲੇ ਵਿਚ ਦਿੱਲੀ ਗਏ ਸਨ,ਤੇ ਜਦੋਂ ਉਹ ਦਿੱਲੀ ਤੋਂ ਚੰਡੀਗੜ੍ਹ (Delhi To Chandigarh) ਵਾਪਸ ਆ ਰਹੇ ਸੀ ਤਾਂ ਸ਼ਤਾਬਦੀ ਵਿਚ ਉਨ੍ਹਾਂ ‘ਤੇ ਪਥਰਾਅ ਕੀਤਾ ਗਿਆ ਤੇ ਬਰਥ ਦਾ ਸ਼ੀਸ਼ਾ ਤੱਕ ਟੁੱਟ ਗਿਆ।

LEAVE A REPLY

Please enter your comment!
Please enter your name here