ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਚਲਦਿਆਂ ਕੌਮੀ ਇਨਸਾਫ਼ ਮੋਰਚੇ ਨੇ ਭਲਕੇ ਪੰਜਾਬ ਦੇ 13 ਟੋਲ ਪਲਾਜ਼ਿਆਂ ਨੂੰ ਮੁਫ਼ਤ ਕਰਨ ਦਾ ਐਲਾਨ ਕੀਤਾ

0
132
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਚਲਦਿਆਂ ਕੌਮੀ ਇਨਸਾਫ਼ ਮੋਰਚੇ ਨੇ ਭਲਕੇ ਪੰਜਾਬ ਦੇ 13 ਟੋਲ ਪਲਾਜ਼ਿਆਂ ਨੂੰ ਮੁਫ਼ਤ ਕਰਨ ਦਾ ਐਲਾਨ ਕੀਤਾ

Sada Channel News:-

Chandigarh,19 Jan,(Sada Channel News):- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਚਲਦਿਆਂ ਕੌਮੀ ਇਨਸਾਫ਼ ਮੋਰਚੇ ਨੇ ਭਲਕੇ ਪੰਜਾਬ ਦੇ 13 ਟੋਲ ਪਲਾਜ਼ਿਆਂ ਨੂੰ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ,ਦਰਅਸਲ ਕੌਮੀ ਇਨਸਾਫ ਮੋਰਚੇ ਨੇ ਅਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ,ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਨਾ ਤਾਂ ਕੇਂਦਰ ਅਤੇ ਨਾ ਹੀ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇ ਰਹੀ ਹੈ,ਇਸ ਲਈ 20 ਜਨਵਰੀ ਨੂੰ ਮੁਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ (Toll Plazas) ਨੂੰ 3 ਘੰਟੇ ਲਈ ਮੁਫਤ ਕੀਤਾ ਜਾਵੇਗਾ।

ਜਿਨ੍ਹਾਂ ਟੋਲ ਪਲਾਜ਼ਿਆਂ (Toll Plazas) ਨੂੰ ਮੁਫਤ ਕੀਤਾ ਜਾਵੇਗਾ, ਉਨ੍ਹਾਂ ਵਿਚ ਫਿਰੋਜ਼ਪੁਰ ਦਾ ਫਿਰੋਜ਼ਪੁਰ ਟੋਲ ਪਲਾਜ਼ਾ ਅਤੇ ਤਾਰਾਪੁਰ ਟੋਲ ਪਲਾਜ਼ਾ, ਮੁਹਾਲੀ ਦਾ ਅਜ਼ੀਜ਼ਪੁਰ ਟੋਲ ਪਲਾਜ਼ਾ, ਭਾਗੋਮਾਜਰਾ ਟੋਲ ਪਲਾਜ਼ਾ, ਸੋਲਖੀਆਂ ਟੋਲ ਪਲਾਜ਼ਾ, ਬੜੋਦੀ ਟੋਲ ਪਲਾਜ਼ਾ, ਪਟਿਆਲਾ ਜ਼ਿਲ੍ਹੇ ਦਾ ਧਰੇੜੀ ਜੱਟਾ ਟੋਲ ਪਲਾਜ਼ਾ, ਜਲੰਧਰ ਦਾ ਬਾਮਨੀਵਾਲ  ਟੋਲ ਪਲਾਜ਼ਾ, ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ, ਘਲਾਲ ਟੋਲ ਪਲਾਜ਼ਾ,  ਫਰੀਦਕੋਟ ਦਾ ਤਾਰਾਪੁਰ ਟੋਲ ਪਲਾਜ਼ਾ, ਤਲਵੰਡੀ ਭਾਈ ਟੋਲ ਪਲਾਜ਼ਾ ਅਤੇ ਨਵਾਂਸ਼ਹਿਰ ਟੋਲ ਪਲਾਜ਼ਾ ਸ਼ਾਮਲ ਹਨ।

ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵਲੋਂ ਸਮੂਹ ਸਿੱਖ ਨੌਜਵਾਨਾਂ, ਸਿੱਖ ਸੰਗਠਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 20 ਜਨਵਰੀ ਨੂੰ ਟੋਲ ਪਲਾਜ਼ਾ ਮੁਫ਼ਤ (Toll Plaza Free) ਕਰਨ ਲਈ ਆਪੋ ਆਪਣੇ ਇਲਾਕਿਆਂ ਵਿਚ ਡਟ ਕੇ ਪਹਿਰਾ ਦੇਣ ਅਤੇ ਸਰਕਾਰਾਂ ਵਿਰੁਧ ਰੋਸ ਦਿਖਾਵੇ ਕੀਤੇ ਜਾਣ,ਜ਼ਿਕਰਯੋਗ ਹੈ ਕਿ ਬੰਦੀ ਸਿੰਘ ਦੀ ਰਿਹਾਈ ਸਮੇਤ ਸਿੱਖ ਮਸਲਿਆਂ ਦੇ ਹੱਲ ਲਈ ਇਕ ਸਾਲ ਤੋਂ ਵੱਧ ਸਮੇਂ ਤੋਂ ਮੁਹਾਲੀ ਅਤੇ ਚੰਡੀਗੜ੍ਹ ਦੀ ਸਰਹੱਦ ‘ਤੇ ਕੌਮੀ ਇਨਸਾਫ਼ ਮੋਰਚਾ ਜਾਰੀ ਹੈ।  

LEAVE A REPLY

Please enter your comment!
Please enter your name here