ਕੈਨਡਾ ‘ਚ ਭਾਰਤੀ ਮੂਲ ਦਾ ਵਿਅਕਤੀ ਰਾਤੋ-ਰਾਤ ਬਣਿਆ ਕਰੋੜਪਤੀ

0
36
ਕੈਨਡਾ ‘ਚ ਭਾਰਤੀ ਮੂਲ ਦਾ ਵਿਅਕਤੀ ਰਾਤੋ-ਰਾਤ ਬਣਿਆ ਕਰੋੜਪਤੀ

Sada Channel News:-

Ontario,29 March,2024,(Sada Channel News):- ਕੈਨੇਡਾ ਵਿੱਚ ਰਹਿਣ ਵਾਲੇ ਇੱਕ ਗੁਜਰਾਤੀ ਮੂਲ ਦੇ ਸੰਦੀਪ ਪਟੇਲ ਦੀ ਕਿਸਮਤ ਅਜਿਹੀ ਪਲਟੀ ਕਿ ਉਹ ਰਾਤੋ-ਰਾਤ ਕਰੋੜਪਤੀ ਬਣ ਗਿਆ,ਉਸ ਨੇ 10 ਲੱਖ ਕੈਨੇਡੀਅਨ ਡਾਲਰ ਯਾਨੀ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ ਹੈ,ਜੇਕਰ ਇਸ ਰਕਮ ਨੂੰ ਰੁਪਏ ਵਿੱਚ ਬਦਲਿਆ ਜਾਵੇ ਤਾਂ ਇਹ 6.13 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਣਦੀ ਹੈ,ਕੈਨੇਡਾ (Canada) ਚ’ ਰਹਿੰਦੇ ਲਾਟਰੀ ਵਿਜੇਤਾ ਸੰਦੀਪ ਪਟੇਲ ਓਨਟਾਰੀਓ ਖੇਤਰ (Winner Sandeep Patel Ontario Region) ਦੇ ਅਰਨਪ੍ਰਿਅਰ ਨਾਂ ਦੇ ਕਸਬੇ ਵਿੱਚ ਰਹਿੰਦਾ ਹੈ,ਅਤੇ ਆਪਣਾ ਕਾਰੋਬਾਰ ਵੀ ਚਲਾਉਂਦਾ ਹੈ,ਸੰਦੀਪ ਪਟੇਲ ਲਾਟਰੀ ਖੇਡਣ ਦਾ ਸ਼ੌਕੀਨ ਹੈ,ਅਤੇ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਲਾਟਰੀ ਦੀਆਂ ਟਿਕਟਾਂ ਖਰੀਦਦਾ ਰਹਿੰਦਾ ਹੈ,ਪਰ ਕੁਝ ਦਿਨ ਪਹਿਲਾਂ ਹੀ ਉਸ ਨੂੰ ਆਪਣੀ ਕਾਰ ਦੀ ਸਫਾਈ ਕਰਦੇ ਸਮੇਂ ਇੱਕ ਪੁਰਾਣੀ ਖਰੀਦੀ ਲਾਟਰੀ ਟਿਕਟ ਮਿਲੀ,ਜਦੋਂ ਸੰਦੀਪ ਪਟੇਲ ਨੇ ਲਾਟਰੀ ਟਿਕਟ ਸਕੈਨ (Lottery Ticket Scan) ਕੀਤੀ,ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ 1 ਮਿਲੀਅਨ ਡਾਲਰ ਦੀ ਰਕਮ ਜਿੱਤ ਲਈ ਹੈ,ਸੰਦੀਪ ਪਟੇਲ ਨੇ 2023 ਵਿੱਚ ਲਾਟਰੀ ਟਿਕਟ ਖਰੀਦੀ ਸੀ ਅਤੇ ਡਰਾਅ 29 ਜੁਲਾਈ 2023 ਨੂੰ ਹੋਇਆ ਸੀ।

LEAVE A REPLY

Please enter your comment!
Please enter your name here