
ਸ੍ਰੀ ਅਨੰਦਪੁਰ ਸਾਹਿਬ 30 ਅਗਸਤ (SADA CHANNEL):- ਪੰਜਾਬ ਸਰਕਾਰ ਵੱਲੋਂ ਨਸ਼ਿਆ ਵਿਰੁੱਧ ਵਿਸੇਸ ਮੁਹਿੰਮ ਚਲਾ ਕੇ ਨਸ਼ਿਆ ਦੇ ਕੋਵਿਡ ਨੂੰ ਜੜ ਤੋ ਖਤਮ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਸੂਬੇ ਵਿਚ ਹਰ ਉਮਰ ਵਰਗ ਲਈ ਬਲਾਕ ਪੱਧਰ ਤੋਂ ਰਾਜ ਪੱਧਰ ਤੱਕ ਕਰਵਾਇਆ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਨੌਜਵਾਨਾਂ ਨੂੰ ਖੇਡ ਮੈਦਾਨਾ ਵੱਲ ਪ੍ਰੇਰਿਤ ਕਰਨ ਦਾ ਉਪਰਾਲਾ ਹਨ। ਜਿਹੜੇ ਨੋਜਵਾਨ ਖੇਡ ਮੈਦਾਨਾਂ ਵਿਚ ਸਮਾ ਬਤੀਤ ਕਰਦੇ ਹਨ ਉਹ ਨਸ਼ੇ ਦੀ ਲਾਹਨਤ ਤੋ ਦੂਰ ਰਹਿੰਦੇ ਹਨ ਅਤੇ ਹੋਰਨਾਂ ਨੂੰ ਵੀ ਅਜਿਹੇ ਮਾਰਗ ਤੇ ਨਾ ਚੱਲਣ ਲਈ ਜਾਗਰੂਕ ਕਰਦੇ ਹਨ।
ਇਹ ਪ੍ਰਗਟਾਵਾ ਤਹਿਸੀਲਦਾਰ ਅਮ੍ਰਿਤਵੀਰ ਸਿੰਘ ਨੇ ਅੱਜ ਉਪ ਮੰਡਲ ਦੇ ਮੀਟਿੰਗ ਹਾਲ ਵਿਚ ਡੈਪੋ ਸਬੰਧੀ ਰੱਖੀ ਇੱਥ ਵਿਸੇਸ ਮੀਟਿੰਗ ਮੌਕੇ ਅਧਿਕਾਰੀਆ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਗ੍ਰਿਫਤ ਵਿਚ ਆਏ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡੈਪੋ ਮੁਹਿੰਮ ਨੂੰ ਪਿੰਡ ਪੱਧਰ ਤੱਕ ਅਸਰਦਾਰ ਢੰਗ ਨਾਲ ਪਹੁੰਚਾਉਣ ਲਈ ਪੰਚਾ, ਸਰਪੰਚਾ, ਸਮਾਜਸੇਵੀ ਸੰਗਠਨਾਂ ਦਾ ਸਹਿਯੋਗ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਲਈ ਹੋਰ ਬਿਹਤਰ ਢੰਗ ਨਾਲ ਕੰਮ ਕੀਤਾ ਜਾਵੇ।
ਅੱਜ ਦੀ ਮੀਟਿੰਗ ਵਿਚ ਤਹਿਸੀਲਦਾਰ ਨੇ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗ਼ੈਰ ਕਾਨੂੰਨੀ ਤਸਕਰੀ ਵਿਰੋਧੀ ਲਗਾਏ ਗਏ ਕੈਂਪਾਂ/ਰੈਲੀਆਂ ਦੀ ਕਾਰਗੁਜਾਰੀ ਦੀ ਵਿਵਸਥਰਿਤ ਰਿਪੋਰਟ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦੀ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਨੂੰ ਆਮ ਲੋਕਾਂ ਤੱਕ ਪਹੁੰਚਾ ਕੇ ਸਰਕਾਰ ਅਤੇ ਪ੍ਰਸਾਸ਼ਨ ਦੀ ਨਸ਼ਿਆ ਵਿਰੁੱਧ ਕਾਰਗੁਜਾਰੀ ਬਾਰੇ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਮੋਜੂਦਾ ਦੌਰ ਵਿਚ ਨ਼ਸਿਆ ਵਿਰੁੱਧ ਲਾਮਬੰਦ ਹੋਣ ਦੀ ਜਰੂਰਤ ਹੈ, ਨਸ਼ੇ ਕਰਨ ਵਾਲੇ ਲੋਕਾਂ ਨੂੰ ਹਮਦਰਦੀ ਵਾਲਾ ਵਤੀਰਾ ਅਪਨਾਇਆ ਜਾਵੇ, ਨਸ਼ੇ ਦੀ ਲਤ ਵਿਚ ਫਸੇ ਨੌਜਵਾਨਾਂ ਦੀ ਮੱਦਦ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਨੂੰ ਸਮਾਜ ਵਿਚ ਮੁੜ ਲਿਆਉਣ ਲਈ ਸਹਿਯੋਗ ਕੀਤਾ ਜਾਵੇ।
ਅਧਿਕਾਰੀਆ ਨੇ ਦੱਸਿਆ ਕਿ ਡੈਪੋ ਮੁਹਿੰਮ ਨੂੰ ਹੋਰ ਅਸਰਦਾਰ ਬਣਾਇਆ ਜਾਵੇਗਾ।ਤਹਿਸੀਲਦਾਰ ਨੇ ਦੱਸਿਆ ਕਿ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਿਹਤ ਕੇਂਦਰਾ, ਓਟ ਕਲੀਨਿਕ ਤੇ ਹੋਰ ਢੁਕਵੀਆਂ ਥਾਵਾ ਤੇ ਵਿਸੇਸ ਕੈਂਪ ਲਗਾ ਕੇ ਨਸ਼ੇ ਦੀ ਗਿਰਫਤ ਵਿਚ ਆਏ ਨੋਜਵਾਨਾ ਨੂੰ ਨਸ਼ਾ ਛੱਡ ਕੇ ਰੋਜਗਾਰ ਦੇ ਮੌਕੇ ਦੇਣ ਅਤੇ ਸਵੈ ਨਿਰਭਰ ਬਣਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਡੈਪੋ ਸਰਕਾਰ ਦਾ ਅਜਿਹਾ ਉਪਰਾਲਾ ਹੈ ਜੋ ਬਹੁਤ ਹੀ ਅਸਰਦਾਰ ਢੰਗ ਨਾਲ ਕੰਮ ਕਰ ਰਿਹਾ ਹੈ। ਇਸ ਵਿਚ ਹਰ ਵਰਗ ਨੂੰ ਲਾਮਬੰਦ ਹੋਣਾ ਚਾਹੀਦਾ ਹੈ।ਇਸ ਮੌਕੇ ਬੀਪੀਈਓ ਰਕੇਸ਼ ਕੁਮਾਰ, ਮਨਿੰਦਰ ਸਿੰਘ, ਸੀ.ਡੀ.ਪੀ.ਓ ਜਸਵੀਰ ਕੌਰ, ਗੁਰਦੇਵ ਸਿੰਘ, ਸਿਟੀ ਇੰਚਾਰਜ ਸਵਾਤੀ ਧੀਮਾਨ,ਸਨੇਹ ਲਤਾ, ਸਿਕੰਦਰ ਸਿੰਘ, ਸੰਜੀਵ ਕੁਮਾਰ ਤੇ ਹੋਰ ਵਿਭਾਗਾ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
