
Sultanpur Lodhi 6 November 2022,(Sada Channel News):- ਜਿਵੇਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਪ੍ਰਧਾਨ ਦੀ ਚੋਣ ਨੇੜੇ ਆ ਰਹੀ ਹੈ ਉਵੇਂ ਉਵੇਂ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਅੰਦਰਲਾ ਕਲੇਸ਼ ਵੱਧ ਰਿਹਾ ਹੈ,ਇਸੇ ਤਹਿਤ ਜਦੋਂ ਦੋਆਬੇ ਦੀ ਸਿਰ ਕੱਢ ਆਗੂ ਬੀਬੀ ਜਗੀਰ ਕੌਰ (Bibi Jagir Kaur) ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ 9 ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਲੜਨ ਦੀ ਇੱਛਾ ਰੱਖਣ ਵਾਲੀ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਅਤੇ ਐਸ ਜੀ ਪੀ ਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ (Former President of SGPC Bibi Jagir Kaur) ਦੇ ਤਲਖ਼ ਤੇਵਰ ਅਜੇ ਵੀ ਬਰਕਰਾਰ ਹਨ।
ਅੱਜ ਬੀਬੀ ਜਗੀਰ ਕੌਰ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਐੱਸ. ਜੀ. ਪੀ. ਸੀ. (SGPC) ਨੂੰ ਅਕਾਲੀ ਦਲ (Akali Dal) ਤੋਂ ਆਜ਼ਾਦ ਕਰਵਾਉਣ ਦਾ ਹੋਕਾ ਦਿੱਤਾ ਹੈ,ਐੱਸ. ਜੀ. ਪੀ. ਸੀ. (SGPC) ਲਈ ਬੀਬੀ ਜਗੀਰ ਕੌਰ ਨੇ ਆਪਣਾ ਮੈਨੀਫ਼ੈਸਟੋ ਦੱਸਦੇ ਹੋਏ ਕਿਹਾ ਕਿ ਉਹ ਐੱਸ. ਜੀ. ਪੀ. ਸੀ. (SGPC) ਦਾ ਪੰਥਕ ਰੁਤਬਾ ਬਹਾਲ ਕਰਨਾ ਚਾਹੁੰਦੇ ਹਨ,ਉਨ੍ਹਾਂ ਕਿਹਾ ਕਿ ਅਕਾਲੀ ਦਲ ਅੱਜ ਹਾਸ਼ੀਏ ’ਤੇ ਆ ਗਿਆ ਹੈ,ਉਹਨਾਂ ਕਿਹਾ ਕਿ ਅੱਜ ਮੈਨੂੰ ਖ਼ੁਸ਼ੀ ਹੈ ਕਿ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਿਆ ਹੈ,ਉਨ੍ਹਾਂ ਕਿਹਾ ਕਿ ਜੇਕਰ ਐੱਸ. ਜੀ. ਪੀ. ਸੀ. (SGPC) ’ਚ ਕੋਈ ਸੁਧਾਰ ਨਾ ਕੀਤਾ ਗਿਆ ਤਾਂ ਸਭ ਖ਼ਤਮ ਹੋ ਜਾਵੇਗਾ।
ਉਹਨਾਂ ਕਿਹਾ ਕਿ ਮੈਂ ਅਕਾਲੀ ਦਲ ਦੇ ਪ੍ਰਧਾਨ ਨੂੰ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੁਧਾਰਾਂ ਨੂੰ ਲੈ ਕੇ ਸੁਝਾਅ ਦਿੱਤੇ ਸਨ,ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੈਂ ਐੱਸ. ਜੀ. ਪੀ. ਸੀ. (SGPC) ’ਚ ਸੁਧਾਰਾਂ ਨੂੰ ਲੈ ਕੇ ਵਕਾਲਤ ਕਰ ਚੁੱਕੀ ਹਾਂ ਅਤੇ ਜੇਕਰ ਮੈਨੂੰ ਮੁੜ ਤੋਂ ਸੇਵਾ ਦਾ ਮੌਕਿਆ ਮਿਲਿਆ ਤਾਂ ਕਮੇਟੀ ਨੂੰ ਆਜ਼ਾਦ ਕਰਾਵਾਂਗੀ,ਤਲਖ਼ ਤੇਵਰ ਵਿਖਾਉਂਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਧਾਨਗੀ ਦੀ ਚੋਣ ਕੋਈ ਵੀ ਲੜ ਸਕਦਾ ਹੈ ਅਤੇ ਉਹ ਇਹ ਚੋਣ ਜ਼ਰੂਰ ਲੜਣਗੇ।
ਜ਼ਿਕਰਯੋਗ ਹੈ ਕਿ ਅਕਾਲੀ ਦਲ (Akali Dal) ਵੱਲੋਂ ਇੱਕ ਵਾਰ ਫਿਰ ਅਨੁਸ਼ਾਸਨਾਤਮਕ ਕਮੇਟੀ ’ਚ ਫ਼ੈਸਲੇ ਮਗਰੋਂ ਬੀਬੀ ਜਗੀਰ ਕੌਰ ਨੂੰ ਦੂਜਾ ਮੌਕਾ ਦਿੰਦੇ ਹੋਏ ਨਿੱਜੀ ਤੌਰ ’ਤੇ ਦਫ਼ਤਰ ’ਚ ਆ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਹੈ,ਬੀਬੀ ਜਗੀਰ ਨੂੰ ਅਕਾਲੀ ਦਲ (Akali Dal) ਵੱਲੋਂ ਕੱਲ੍ਹ ਦੁਪਹਿਰ 12 ਵਜੇ ਤੱਕ ਨਿੱਜੀ ਦਫ਼ਤਰ ’ਚ ਆ ਕੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਗਿਆ ਹੈ,ਇਸ ’ਤੇ ਬੋਲਦੇ ਹੋਏ ਬੀਬੀ ਜਗੀਰ ਕੌਰ (Bibi Jagir Kaur) ਨੇ ਕਿਹਾ ਕਿ ਮੌਕਾ ਉਦੋਂ ਦੇਣਾ ਚਾਹੀਦਾ ਸੀ, ਜਦੋਂ ਪਾਰਟੀ ਨੇ ਸਸਪੈਂਡ ਕੀਤਾ ਸੀ।
ਸ਼੍ਰੋਮਣੀ ਅਕਾਲੀ ਦਲ (Shiromani Akali Dal) ਕਿਸੇ ਇਕ ਵਿਅਕਤੀ ਦੀ ਜਗੀਰ ਨਹੀਂ ਹੈ,ਕੋਈ ਇਕ ਸ਼ਖ਼ਸ ਮੈਨੂੰ ਪਾਰਟੀ ਵਿੱਚੋਂ ਕੱਢ ਨਹੀਂ ਸਕਦਾ,ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਤਾਂ ਢਾਂਚਾ ਹੀ ਭੰਗ ਕੀਤਾ ਗਿਆ ਫਿਰ ਕਿਵੇਂ ਮੇਰੇ ’ਤੇ ਐਕਸ਼ਨ ਲਿਆ ਗਿਆ ਹੈ,ਮੇਰੇ ’ਤੇ ਗੈਰ ਸੰਵਿਧਾਨਿਕ ਕਾਰਵਾਈ ਕੀਤੀ ਗਈ ਹੈ,ਮੈਨੂੰ ਕੋਈ ਆਖਰੀ ਮੌਕਾ ਨਹੀਂ ਚਾਹੀਦਾ ਹੈ,ਇਸ ਮੌਕੇ ਹੋਰਨਾਂ ਤੋਂ ਇਲਾਵਾ ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਰਾਏਪੁਰ ਵੀ ਹਾਜ਼ਰ ਸਨ।
