

NANGAL,(SADA CHANNEL NEWS):- ਨੰਗਲ ਤਹਿਸੀਲ ਦੇ ਅਧੀਨ ਆਉਂਦੇ ਪਿੰਡ ਕਲਿੱਤਰਾਂ ਵਿਖੇ ਜੂਨ ਮਹੀਨੇ ਦੌਰਾਨ ਸ਼ਰਾਬ ਦੇ ਠੇਕੇ ਤੇ ਹੋਈ ਲੁਟ ਦੀ ਨੀਅਤ ਨਾਲ ਸ਼ਰਾਬ ਦੇ ਕਰਿੰਦੇ ਪ੍ਰਿੰਸ ਤੇ ਗੋਲੀ ਚਲਾਉਣ ਦੇ ਮਾਮਲੇ ਨੂੰ ਲੈ ਕੇ ਬਠਿੰਡਾ ਜੇਲ੍ਹ ‘ ਚ ਬੰਦ ਕੈਦੀ ਨੂੰ ਨੰਗਲ ਅਦਾਲਤ ਵਿਚ cia ਸਟਾਫ਼ ਦੇ ਇੰਚਾਰਜ ਸਤਨਾਮ ਸਿੰਘ ਅਤੇ ਨੰਗਲ sho ਦਾਨਿਸ਼ ਵੀਰ ਸਿੰਘ ਦੀ ਅਗਵਾਈ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ। ਪੁਸਟੀ ਕਰਦੇ ਡੀਐਸਪੀ ਸਤੀਸ਼ ਸ਼ਰਮਾ ਨੇ ਦੱਸਿਆ ਕਿ ਗਗਨਦੀਪ ਉਰਫ ਜੱਜ ਜੋ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਅਤੇ ਨੰਗਲ ਦੇ ਪਿੰਡ ਕਲਿੱਤਰਾਂ ਵਿਖੇ ਹੋਏ ਗੋਲੀ ਕਾਂਡ ਵਿਚ ਇਹ ਸ਼ਾਮਲ ਹੈ ਉਨ੍ਹਾਂ ਦੱਸਿਆ ਕਿ ਉਕਤ ਗੋਲੀ ਕਾਂਡ ਵਿੱਚ ਠੇਕੇ ਦੇ ਕਰਿੰਦੇ ਬਿੰਦਰ ਦੀ ਸ਼ਿਕਾਇਤ ਦੇ ਆਧਾਰ ਤੇ ਤਿੰਨ ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੀਤੀ ਗਈ ਜਾਂਚ ਤੋਂ ਬਾਅਦ ਗਗਨਦੀਪ ਉਰਫ ਜੱਜ ਜੋ ਕਿ ਬਠਿੰਡਾ ਜੇਲ੍ਹ ਵਿਚ ਬੰਦ ਸੀ ਜਿਸ ਨੂੰ ਪ੍ਰੋਟ ਕਸ਼ਨ ਵਾਰੰਟ ਤੇ ਨੰਗਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਫਿਲਹਾਲ ਰਿਮਾਂਡ ਤੇ ਲਏ ਗਏ ਨੌਜਵਾਨ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਏਗੀ ਜਿਸ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈਂ।
