
NEW DELHI,(SADA CHANNEL NEWS):- ਅਰਵਿੰਦ ਕੇਜਰੀਵਾਲ (Arvind Kejriwal) ਨੇ ਅਰੁਣਾਚਲ ਪ੍ਰਦੇਸ਼ (Arunachal Pradesh) ਦੇ ਤਵਾਂਗ ਸੈਕਟਰ (Tawang Sector) ਵਿਚ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਝੜਪ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਮੋਰਚਾ ਖੋਲ੍ਹਿਆ,ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਦੇਸ਼ ਦੇ ਫ਼ੌਜੀਆਂ ਲਈ ਕੁੱਝ ਦਮ ਅਤੇ ਸਨਮਾਨ ਵਿਖਾਉਣ ਲਈ ਕਿਹਾ,ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਸਰਹੱਦ ‘ਤੇ ਚੀਨ ਦਾ ਹਮਲਾਵਰ ਰੁਖ਼ ਦਿਨੋ-ਦਿਨ ਵਧ ਰਿਹਾ ਹੈ,ਜਦਕਿ ਭਾਜਪਾ ਅਗਵਾਈ ਵਾਲੀ ਕੇਂਦਰ ਸਰਕਾਰ ਕਹਿੰਦੀ ਰਹਿੰਦੀ ਹੈ ‘ਸਭ ਕੁਝ ਠੀਕ ਹੈ।’
ਇਸ ਦੌਰਾਨ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਜਦੋਂ ਚੀਨ, ਭਾਰਤ ‘ਤੇ ਹਮਲਾ ਕਰ ਰਿਹਾ ਹੈ ਤਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਚੀਨ ਤੋਂ ਦਰਾਮਦ ਜਾਰੀ ਰੱਖਣ ਦੀ ਇਜਾਜ਼ਤ ਕਿਉਂ ਦੇ ਰਹੀ ਹੈ? ਸਰਕਾਰ ਦੀ ਕੀ ਮਜਬੂਰੀ ਹੈ ਕਿ ਉਹ ਚੀਨ ਨਾਲ ਵਪਾਰ ਵਧਾ ਰਹੀ ਹੈ? ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕਰਦਾ ਹਾਂ, ਅਸੀਂ ਭਾਰਤੀ ਉਤਪਾਦ ਖਰੀਦਾਂਗੇ ਭਾਵੇਂ ਉਨ੍ਹਾਂ ਦੀ ਕੀਮਤ ਦੁੱਗਣੀ ਕਿਉਂ ਨਾ ਹੋਵੇ।
ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਕੀ ਸਾਡੇ ਜਵਾਨਾਂ ਲਈ ਤੁਹਾਡੇ ਮਨ ਵਿਚ ਕੋਈ ਸਨਮਾਨ ਨਹੀਂ ਹੈ? ਥੋੜ੍ਹਾ ਦਮ ਵਿਖਾਓ,ਜੇਕਰ ਭਾਰਤ ਦੀ ਦਰਾਮਦਗੀ ਬੰਦ ਕਰ ਦਿੱਤੀ ਤਾਂ ਚੀਨ ਨੂੰ ਆਪਣੀ ਔਕਾਤ ਪਤਾ ਲੱਗ ਜਾਵੇਗੀ,ਉਨ੍ਹਾਂ ਦੋਸ਼ ਲਾਇਆ ਕਿ ਚੀਨ ਨੂੰ ਸਜ਼ਾ ਦੇਣ ਦੀ ਬਜਾਏ ਮੋਦੀ ਸਰਕਾਰ ਇਸ ਗੁਆਂਢੀ ਦੇਸ਼ ਤੋਂ ਵੱਡੀ ਮਾਤਰਾ ‘ਚ ਦਰਾਮਦ ਦੀ ਆਗਿਆ ਦੇ ਕੇ ‘ਬੀਜਿੰਗ ਨੂੰ ਇਨਾਮ’ ਦੇ ਰਹੀ ਹੈ, ਜਦਕਿ ਭਾਰਤੀ ਫ਼ੌਜੀ ਚੀਨੀ ਫ਼ੌਜੀਆਂ ਦਾ ਡਟ ਕੇ ਮੁਕਾਬਲਾ ਕਰ ਰਹੇ ਹਨ ਅਤੇ ਆਪਣੀ ਜਾਨ ਤੱਕ ਦੇ ਦਿੰਦੇ ਹਨ।
