
Chandigarh 14 January 2023,(Sada Channel News):- ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ ਕਿ ਏਜੀਟੀਐਫ ਟੀਮ ਨੇ ਫਿਲੌਰ ਗੋਲੀਕਾਂਡ ਵਿੱਚ ਸ਼ਾਮਲ ਮੁੱਖ ਮੁਲਜ਼ਮ ਯੁਵਰਾਜ ਸਿੰਘ ਜੋਰਾ ਨੂੰ ਇੱਕ ਸੂਹ ਦੇ ਆਧਾਰ ‘ਤੇ ਗ੍ਰਿਫ਼ਤਾਰ ਕਰ ਲਿਆ ਹੈ,ਉਨ੍ਹਾਂ ਲਿਖਿਆ ਕਿ ‘ਏਜੀਟੀਐਫ ਨੂੰ ਮਿਲੀ ਸੂਹ ’ਤੇ ਕਾਰਵਾਈ ਕਰਦਿਆਂ ਟੀਮ ਨੇ ਜੋਰਾ ਨੂੰ ਜ਼ੀਰਕਪੁਰ ਦੇ ਇੱਕ ਹੋਟਲ ਐਲਪਸ ‘ਚ ਘੇਰ ਲਿਆ, ਜੋਰਾ ਫਿਲੌਰ ਗੋਲੀਕਾਂਡ ਵਿੱਚ ਸ਼ਾਮਲ ਜਿੱਥੇ ਪੁਲਿਸ ਕਾਂਸਟੇਬਲ ਕੁਲਦੀਪ ਸਿੰਘ ਸ਼ਹੀਦ ਹੋਇਆ ਸੀ,ਪੁਲਿਸ ਨੇ ਜੋਰਾ ਜਾਅਲੀ ਆਈਡੀ ਨਾਲ ਚੈੱਕ ਇਨ ਕੀਤਾ।

