
Amritsar, 24 January 2023,(Sada Channel News):– ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕਾ (Ranjit Avenue Area of Amritsar) ਜੋ ਕਿ ਬਹੁਤ ਅਮੀਰ ਕੋਸ਼ ਇਲਾਕਾ ਮੰਨਿਆ ਜਾਂਦਾ ਹੈ ਅਤੇ ਇਸ ਇਲਾਕੇ ਵਿੱਚ ਨਜਾਇਜ਼ ਤੌਰ ‘ਤੇ ਚੱਲ ਰਹੇ ਨਾਜਾਇਜ਼ ਹੁੱਕਾ ਬਾਰ ਅਤੇ ਬੀਅਰ ਬਾਰ ਦੇ ਲਾਇਸੈਂਸ ਨਾ ਹੋਣ ਕਰਕੇ ਅੰਮ੍ਰਿਤਸਰ ਦੀ ਪੁਲਿਸ (Amritsar Police) ਵੱਲੋਂ ਦੇਰ ਰਾਤ ਬਾਰ ਦੇ ਵਿੱਚ ਛਾਪੇਮਾਰੀ ਕੀਤੀ।
ਅੰਮ੍ਰਿਤਸਰ ਦੀ ਪੁਲਿਸ (Amritsar police) ਨੇ ਛਾਪੇਮਾਰੀ ਦੌਰਾਨ ਦੋ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ,ਇਸ ਮੌਕੇ ਅੰਮ੍ਰਿਤਸਰ ਦੇ ਏ.ਸੀ.ਪੀ ਵਰਿੰਦਰਜੀਤ ਸਿੰਘ ਖੋਸਾ (ACP Virinderjit Singh Khosa of Amritsar) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਣਜੀਤ ਐਵੇਨਿਊ (Ranjit Avenue) ਵਿੱਚ ਇੱਕ ਨਿੱਜੀ ਬੀਅਰ ਬਾਰ ਜਿਸ ‘ਤੇ ਨੌਜਵਾਨਾਂ ਨੂੰ ਅਤੇ ਨਾਬਾਲਗ ਨੌਜਵਾਨਾਂ ਨੂੰ ਹੁੱਕਾ ਪਿਲਾਇਆ ਜਾਂਦਾ ਸੀ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਪੁਲਿਸ ਅਧਿਕਾਰੀ (Police Officer) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਅਸੀਂ ਉਨ੍ਹਾਂ ਕੋਲੋਂ ਲਾਇਸੈਂਸ ਮੰਗਿਆ ਤਾਂ ਉਹਨਾਂ ਵੱਲੋਂ ਲਾਇਸੈਂਸ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਦੋਵੇਂ ਵਿਅਕਤੀ ਜੋ ਕਿ ਇਸ ਬੀਅਰ ਬਾਰ ਦੇ ਮਾਲਕ ਹਨ,ਉਨ੍ਹਾਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ (Under The Excise Act) ਅਤੇ ਤੰਬਾਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ (Police) ਦਾ ਕਹਿਣਾ ਹੈ ਕਿ ਅਸੀਂ ਜਲਦ ਹੀ ਅਗਲੀ ਕਾਰਵਾਈ ਕਰਾਂਗੇ।
