
CHANDIGARH,(SADA CHANNEL NEWS):- ਪੰਜਾਬ ਦੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ (Old Pension Scheme) ਲਾਗੂ ਕਰਨ ਦੀ ਤਿਆਰੀ ਕਰ ਲਈ ਹੈ,ਉਨ੍ਹਾਂ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ 5 ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਬ-ਕਮੇਟੀ ਬਣਾਈ ਹੈ,ਇਹ ਕਮੇਟੀ ਸਰਕਾਰ ਨੂੰ ਦੱਸੇਗੀ ਕਿ ਪੁਰਾਣੀ ਪੈਨਸ਼ਨ ਕਿਵੇਂ ਬਹਾਲ ਕੀਤੀ ਜਾ ਸਕਦੀ ਹੈ,ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਇਸ ਦਾ ਕੀ ਫਾਇਦਾ ਹੋ ਸਕਦਾ ਹੈ,ਇਸ ਕਮੇਟੀ ਦੇ ਚੇਅਰਮੈਨ ਮੁੱਖ ਸਕੱਤਰ ਵੀਕੇ ਜੰਜੂਆ ਹੋਣਗੇ,ਜਦਕਿ ਆਈਏਐਸ ਕੇਏਪੀ ਸਿਨਹਾ, ਆਈਏਐਸ ਅਜੇ ਕੁਮਾਰ ਸਿਨਹਾ, ਆਈਏਐਸ ਅਭਿਨਵ ਤ੍ਰਿਖਾ ਅਤੇ ਵਿੱਤ ਵਿਭਾਗ ਪੀਐਸਪੀਸੀਐਲ (Department of Finance PSPCL) ਦੇ ਡਾਇਰੈਕਟਰ ਸਾਰੇ ਮੈਂਬਰ ਹਨ,ਇਹ ਕਮੇਟੀ ਆਪਣੀਆਂ ਸਿਫ਼ਾਰਸ਼ਾਂ ਕੈਬਨਿਟ ਸਬ-ਕਮੇਟੀ ਕੋਲ ਵਿਚਾਰ ਲਈ ਪੇਸ਼ ਕਰੇਗੀ।
ਤਿੰਨ ਮਹੀਨੇ ਪਹਿਲਾਂ ਕੈਬਨਿਟ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਸਕੀਮ ਮੁੜ ਲਾਗੂ (Old Pension Scheme Re-Implemented) ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ,ਮੁਲਾਜ਼ਮਾਂ ਦੇ ਡੀਏ ਵਿੱਚ 6 ਫੀਸਦੀ ਵਾਧੇ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ,ਇਸ ਯੋਜਨਾ ਦਾ ਲੱਖਾਂ ਮੁਲਾਜ਼ਮਾਂ ਨੂੰ ਲਾਭ ਹੋਵੇਗਾ,ਜਿਨ੍ਹਾਂ ਨੇ ਕੰਮ ਕੀਤਾ ਹੈ ਅਤੇ ਜੋ ਸੇਵਾਮੁਕਤ ਹੋ ਚੁੱਕੇ ਹਨ,ਨਵੀਂ ਪੈਨਸ਼ਨ ਸਕੀਮ ਸਾਲ 2004 (New Pension Scheme Year 2004) ਵਿੱਚ ਲਾਗੂ ਕੀਤੀ ਗਈ ਸੀ ਪਰ ਹੁਣ ਪੰਜਾਬ ਵਿੱਚ ਮੁੜ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਤਿਆਰੀ ਹੈ।
