

New Delhi,(Sada Channel News):- ਗੌਤਮ ਅਡਾਨੀ (Gautam Adani) ਦੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ,ਕੰਪਨੀ ਦਾ ਸਟਾਕ 26.70% ਜਾਂ 794.15 ਰੁਪਏ ਦੀ ਗਿਰਾਵਟ ਨਾਲ 2,179.75 ਰੁਪਏ ‘ਤੇ ਬੰਦ ਹੋਇਆ,ਇਸ ਤੋਂ ਬਾਅਦ ਅਡਾਨੀ ਪੋਰਟਸ ਦੇ ਸ਼ੇਅਰ 17.73 ਫੀਸਦੀ ਜਾਂ 108.65 ਰੁਪਏ ਫਿਸਲ ਕੇ 504 ਰੁਪਏ ‘ਤੇ ਬੰਦ ਹੋਏ,ਹਿੰਡਨਬਰਗ ਰਿਸਰਚ (Hindenburg Research) ਨੇ ਪਿਛਲੇ ਹਫਤੇ 32,000 ਸ਼ਬਦਾਂ ਦੀ ਰਿਪੋਰਟ ਜਾਰੀ ਕੀਤੀ,ਇਸ ਰਿਪੋਰਟ ਵਿਚ ਹਿੰਡਨਬਰਗ ਨੇ ਅਡਾਨੀ ਗਰੁੱਪ (Adani Group) ’ਤੇ ਕਈ ਤਰ੍ਹਾਂ ਦੀ ਧੋਖਾਧੜੀ,ਬੇਨਿਯਮੀਆਂ ਅਤੇ ਸਟਾਕ ਵਿਚ ਹੇਰਾਫੇਰੀ ਦੇ ਇਲਜ਼ਾਮ ਲਾਏ ਹਨ।
