Sada Channel News:- 2 ਮਹੀਨੇ ਪੰਜਾਬ ਤੋਂ ਕੈਨੇਡਾ ਗਏ 35 ਸਾਲਾ ਵਿਅਕਤੀ ਦੀ ਮੌਤ ਹੋ ਗਈ,ਮ੍ਰਿਤਕ ਦੀ ਪਛਾਣ ਡੇਹਲੋਂ ਵਾਸੀ ਸਿਮਰਜੀਤ ਸਿੰਘ ਬੇਦੀ (Simarjit Singh Bedi) ਵਜੋਂ ਹੋਈ ਹੈ ਜੋ ਕਿ ਸਰੀ ਕੈਨੇਡਾ ਗਿਆ ਸੀ,ਸਿਮਰਨਜੀਤ ਦੇ ਪਿਤਾ ਹਰਪਾਲ ਸਿੰਘ ਬੇਦੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੇਰਾ ਪੁੱਤ ਲਗਭਗ 2 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ,ਕੈਨੇਡਾ ਵਿਚ ਸਿਮਰਨਜੀਤ ਦੀ ਪਤਨੀ ਤੇ 5 ਸਾਲ ਦੀ ਧੀ ਰਹਿੰਦੀ ਹੈ,ਬੀਤੇ ਦਿਨੀਂ ਸਿਮਰਨਜੀਤ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ,ਪੁੱਤ ਦੀ ਹੋਈ ਬੇਵਕਤੀ ਮੌਤ ਕਾਰਨ ਪਰਿਵਾਰ ਸਦਮੇ ਵਿਚ ਹੈ ਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
