ਜਲੰਧਰ ‘ਚ ਰਾਮਾ ਮੰਡੀ ਗੁਰਦੁਆਰੇ ਦੇ ਬਾਹਰ ਬੇਅਦਬੀ,ਫਾੜ ਕੇ ਸੁੱਟੇ ਗੁਟਕਾ ਸਾਹਿਬ ਦੇ ਅੰਗ

0
212
ਜਲੰਧਰ ‘ਚ ਰਾਮਾ ਮੰਡੀ ਗੁਰਦੁਆਰੇ ਦੇ ਬਾਹਰ ਬੇਅਦਬੀ,ਫਾੜ ਕੇ ਸੁੱਟੇ ਗੁਟਕਾ ਸਾਹਿਬ ਦੇ ਅੰਗ

Sada Channel News:-

Jalandhar,(Sada Channel News):- ਜਲੰਧਰ ‘ਚ ਸ੍ਰੀ ਗੁਟਕਾ ਸਾਹਿਬ (Gutka Sahib Ji) ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ,ਰਾਮਾਮੰਡੀ ਦੇ ਬੇਅੰਤ ਨਗਰ ਸਥਿਤ ਗੁਰਦੁਆਰਾ ਸਾਹਿਬ (Gurdwara Sahib) ‘ਚ ਐਤਵਾਰ ਤੜਕੇ ਇਕ ਨੌਜਵਾਨ ਦਾਖਲ ਹੋਇਆ,ਉਹ ਕੁਝ ਦੇਰ ਉਥੇ ਬੈਠਾ ਰਿਹਾ ਅਤੇ ਫਿਰ ਗੁਟਕਾ ਸਾਹਿਬ ਚੁੱਕ ਕੇ ਬਾਹਰ ਗਲੀ ਵਿਚ ਆ ਗਿਆ,ਜਦੋਂ ਗੁਰੂ ਘਰ ਦੇ ਪਾਠੀ ਗ੍ਰੰਥੀ ਅਰਦਾਸ ਦੇ ਬਾਅਦ ਬਾਹਰ ਆਏ ਤਾਂ ਉਨ੍ਹਾਂ ਨੇ ਗਲੀ ਵਿਚ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਦੇਖੇ,ਉਨ੍ਹਾਂ ਨੇ ਉਠ ਕੇ ਆਸ-ਪਾਸ ਦੇਖਿਆ ਤਾਂ ਬੈਗ ਟੰਗਿਆ ਇਕ ਵਿਅਕਤੀ ਚੌਕ ‘ਤੇ ਖੜ੍ਹਾ ਦਿਖਾਈ ਦਿੱਤਾ,ਜਦੋਂ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਭੱਜਣ ਦੀ ਕੋਸ਼ਿਸ਼ ਕੀਤੀ।

ਇਸ ‘ਤੇ ਉਥੇ ਖੜ੍ਹੇ ਕੁਝ ਲੋਕਾਂ ਦੀ ਮਦਦ ਨਾਲ ਉਸ ਨੂੰ ਫੜ ਲਿਆ ਗਿਆ,ਦੇਖਦੇ ਹੀ ਦੇਖਦੇ ਉਸ ਨੇ ਪਵਿੱਤਰ ਸਰੂਪ ਦੇ ਅੰਗਾਂ ਨੂੰ ਗਲੀ ਵਿਚ ਖਿਲਾਰਨਾ ਸ਼ੁਰੂ ਕਰ ਦਿੱਤਾ,ਇਸ ਦੌਰਾਨ ਗੁਰਦੁਆਰਾ ਸਾਹਿਬ (Gurdwara Sahib) ‘ਚ ਮੌਜੂਦ ਸੰਗਤ ਨੇ ਦੋਸ਼ੀ ਨੌਜਵਾਨ ਨੂੰ ਫੜ ਲਿਆ,ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਲਿਆ,ਲੋਕਾਂ ਨੇ ਉਸਨੂੰ ਵੀ ਕੁੱਟਿਆ,ਇਸ ਤੋਂ ਬਾਅਦ ਉਸ ਨੂੰ ਗਲੀ ‘ਚ ਖੰਭੇ ਨਾਲ ਬੰਨ੍ਹ ਕੇ ਪੁਲਿਸ (Police) ਨੂੰ ਸੂਚਿਤ ਕੀਤਾ ਗਿਆ, ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਗੁੱਸੇ ਵਿਚ ਆਏ ਲੋਕਾਂ ਨੇ ਉਸ ਦੀ ਮਾਰਕੁਟਾਈ ਕਰ ਦਿੱਤੀ,ਲੋਕਾਂ ਦਾ ਦੋਸ਼ ਹੈ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਤੇ ਪੁਲਿਸ ਉਸ ਨੂੰ ਮਾਨਸਿਕ ਬੀਮਾਰ ਕਹਿ ਰਹੀ ਹੈ,ਉਹ ਵਿਅਕਤੀ ਬੀਮਾਰ ਨਹੀਂ ਹੈ ਸਗੋਂ ਇਸ ਨੇ ਜਾਣਬੁਝ ਕੇ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ,ਪੁਲਿਸ (Police) ਨੇ ਮੁਲਜ਼ਮ ਨੂੰ ਛੁਡਵਾਇਆ ਤੇ ਲੋਕਾਂ ਦੀ ਸ਼ਿਕਾਇਤ ‘ਤੇ ਥਾਣੇ ਲੈ ਗਏ,ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਫੁਟੇਜ (CCTV Footage) ਖੰਗਾਲੀ ਜਾ ਰਹੀ ਹੈ।

LEAVE A REPLY

Please enter your comment!
Please enter your name here