
Pathankot, March 11, 2023 (Sada Channel News):- ਗੈਰ-ਕਾਨੂੰਨੀ ਮਾਈਨਿੰਗ (Illegal Mining) ਗਤੀਵਿਧੀਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਥਾਣਾ ਸਦਰ ਪਠਾਨਕੋਟ ਦੇ ਇੰਸਪੈਕਟਰ ਹਰਪ੍ਰੀਤ ਬਾਜਵਾ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਪਿੰਡ ਸਿੰਬਲੀ ਗੁੱਜਰਾ ਤੋਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ,ਇਹ ਕਾਰਵਾਈ ਡੀਐਸਪੀ ਦਿਹਾਤੀ ਸੁਮੀਰ ਸਿੰਘ ਮਾਨ ਦੀ ਦੇਖ-ਰੇਖ ਹੇਠ ਕੀਤੀ ਗਈ ਹੈ,ਮੁਲਜ਼ਮ ਪਿੰਡ ਤਲਵਾੜਾ ਵਿਖੇ ਅੰਬਰ ਸਟੋਨ ਕਰੱਸ਼ਰ ਚਲਾ ਰਹੇ ਸਨ ਅਤੇ ਖੱਡ ਦੇ ਕੰਮਾਂ ਲਈ ਦੋ ਟਿੱਪਰ ਅਤੇ ਇੱਕ ਜੇਸੀਬੀ ਮਸ਼ੀਨ ਦੀ ਵਰਤੋਂ ਕਰ ਰਹੇ ਸਨ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ (Senior Captain Police Harkmal Preet Singh Khakh) ਨੇ ਦੱਸਿਆ ਕਿ ਸ਼੍ਰੀ ਸੁਨੀਲ ਕੁਮਾਰ ਜੇ.ਈ.,ਮਾਈਨਿੰਗ ਇੰਸਪੈਕਟਰ,ਸਬ ਡਵੀਜ਼ਨ ਪਠਾਨਕੋਟ ਨੇ ਪੁਲਿਸ ਨੂੰ ਗੈਰ-ਕਾਨੂੰਨੀ ਮਾਈਨਿੰਗ ਦੀ ਕਾਰਵਾਈ ਬਾਰੇ ਸੂਚਿਤ ਕੀਤਾ,ਜਿਸ ਦੇ ਚੱਲਦਿਆਂ ਇਹ ਸਾਂਝੀ ਕਾਰਵਾਈ ਕੀਤੀ ਗਈ,ਮਾਈਨਿੰਗ ਵਿਭਾਗ ਤੋਂ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸਦਰ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਤਲਾਸ਼ੀ ਦੌਰਾਨ ਮੁਲਜ਼ਮਾਂ ਵੱਲੋਂ ਨਾਜਾਇਜ਼ ਮਾਈਨਿੰਗ ਕੀਤੀ ਜ਼ਮੀਨ ਦੇ ਵੱਡੇ ਹਿੱਸੇ ਦਾ ਪਰਦਾਫਾਸ਼ ਕੀਤਾ,ਪੁਲਿਸ ਟੀਮ ਨੇ ਦੋ ਟਿੱਪਰ (ਪੀਬੀ 35 ਕਿਊ 9327 ਅਤੇ ਐਚ ਪੀ 38 ਜੀ 2283) ਅਤੇ ਜੇਸੀਬੀ ਮਸ਼ੀਨ ਸਮੇਤ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਵੀ ਜ਼ਬਤ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਅਰਜੁਨ ਪੁੱਤਰ ਮਦਨ ਲਾਲ ਵਾਸੀ ਤਲਵਾੜਾ ਜੱਟਾਂ,ਸੁਨੀਲ ਕੁਮਾਰ ਪੁੱਤਰ ਰਾਮ ਜੀ ਲਾਲ ਵਾਸੀ ਤਲਵਾੜ ਗੁੱਜਰਾਂ,ਬੰਸੀਲਾਲ ਪੁੱਤਰ ਗੁਰਦਿਆਲ ਸਿੰਘ ਵਾਸੀ ਤਬੂਆ ਅਤੇ ਲਾਲ ਚੰਦ ਪੁੱਤਰ ਚੰਨਣ ਰਾਮ ਲਹਿਰੀ ਬਹਿਰਾਮਣਾ ਵਜੋਂ ਹੋਈ ਹੈ,ਪਠਾਨਕੋਟ ਪੁਲਿਸ ਨੇ ਲੋਕਾਂ ਨੂੰ ਇਲਾਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਅਤੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
