700 ਭਾਰਤੀ ਵਿਦਿਆਰਥੀ Canada ਤੋਂ ਹੋਣਗੇ ਡਿਪੋਰਟ,ਵਿਦਿਆਰਥੀਆਂ ਕੋਲ ਸਿਰਫ ਕੋਰਟ ਵਿਚ ਨੋਟਿਸ ਦੀ ਚੁਣੌਤੀ ਦੇਣ ਦਾ ਰਸਤਾ ਬਚਿਆ

0
209

SADA CHANNEL NEWS:-

SADA CHANNEL NEWS:- ਕੈਨੇਡਾ ਤੋਂ ਲਗਭਗ 700 ਵਿਦਿਆਰਥੀਆਂ ਨੂੰ ਸਰਕਾਰ ਡਿਪੋਰਟ ਕਰਨ ਜਾ ਰਹੀ ਹੈ,ਜਲੰਧਰ ਦੇ ਇਕ ਏਜੰਟ ਨੇ ਵਿਦਿਆਰਥੀਆਂ ਨੂੰ ਫਰਜ਼ੀ ਲੈਟਰ (Fake Letter) ਮੁਹੱਈਆ ਕਰਵਾ ਕੇ ਕਾਲਜ ਵਿਚ ਦਾਖਲਾ ਦਿਵਾ ਦਿੱਤਾ,ਕੈਨੇਡਾ (Canada) ਦੀ ਸੀਮਾ ਸੁਰੱਖਿਆ ਏਜੰਸੀ ਨੇ 700 ਭਾਰਤੀ ਵਿਦਿਆਰਥੀਆਂ ਨੂੰ ਚਿੱਠੀ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੂੰ ਹੁਣ ਭਾਰਤ ਵਾਪਸ ਜਾਣਾ ਪਵੇਗਾ,ਇਨ੍ਹਾਂ ਵਿਦਿਆਰਥੀਆਂ ਕੋਲ ਸਿਰਫ ਕੋਰਟ ਵਿਚ ਨੋਟਿਸ ਦੀ ਚੁਣੌਤੀ ਦੇਣ ਦਾ ਰਸਤਾ ਬਚਿਆ ਹੈ।

ਜਿਸ ਦੀ ਸੁਣਵਾਈ ਵਿਚ 3 ਤੋਂ 4 ਸਾਲ ਲੱਗ ਸਕਦੇ ਹਨ,700 ਵਿਦਿਆਰਥੀਆਂ ਨੇ ਜਲੰਧਰ ਸਥਿਤ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸ ਸੈਂਟਰ (Education Migration Service Centre) ਜ਼ਰੀਏ ਸਟੂਡੈਂਟ ਵੀਜ਼ੇ ਲਈ ਅਪਲਾਈ ਕੀਤਾ ਸੀ,ਹੰਬਰ ਕਾਲਜ ਵਿਚ ਦਾਖਲੇ ਲਈ ਹਰੇਕ ਵਿਦਿਆਰਥੀ ਤੋਂ 16 ਤੋਂ 20 ਲੱਖ ਰੁਪਏ ਲਏ ਗਏ ਸਨ,ਨਾਲ ਹੀ ਹਵਾਈ ਟਿਕਟ ਤੇ ਸੁਰੱਖਿਆ ਖਰਚ ਵੱਖਰੇ ਸਨ।

ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਉਹ ਵਿਦੇਸ਼ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਾਲਜ ਦੀਆਂ ਸਾਰੀਆਂ ਸੀਟਾਂ ਭਰ ਚੁੱਕੀਆਂ ਹਨ ਤੇ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਤਕ 6 ਮਹੀਨੇ ਦਾ ਇੰਤਜ਼ਾਰ ਕਰਨਾ ਹੋਵੇਗਾ,ਇਨ੍ਹਾਂ ਵਿਦਿਆਰਥੀਆਂ ਨੂੰ ਏਜੰਸੀ ਨੇ ਫੀਸ ਵਾਪਸ ਕਰ ਦਿੱਤੀ ਤੇ ਅਗਲੇ ਸਮੈਸਟਰ ਲਈ ਦਾਖਲ ਕਰਵਾਇਆ ਗਿਆ,ਵਿਦਿਆਰਥੀਆਂ ਨੇ ਪੜ੍ਹਾਈ ਪੂਰੀ ਕੀਤੀ,ਐਕਸਪੀਰੀਅਸ (Experius) ਹਾਸਲ ਕਰਕੇ ਪੀਆਰ (PR) ਲਈ ਅਪਲਾਈ ਕੀਤਾ।

PR ਸਮੇਂ ਜਦੋਂ CBSA ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਵਿਦਿਆਰਥੀਆਂ ਨੂੰ ਜੋ ਆਫਰ ਲੈਟਰ ਏਜੰਟ (Offer Letter Agent) ਨੇ ਮੁਹੱਈਆ ਕਰਵਾਇਆ ਉਹ ਫਰਜ਼ੀ ਸੀ,ਇਸ ਲਈ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਲਈ ਨੋਟਿਸ ਦਿੱਤੇ ਗਏ ਹਨ,ਵਿਦਿਆਰਥੀਆਂ ਨੇ ਜਲੰਧਰ ਦੇ ਦਫਤਰ ਵਿਚ ਸੰਪਰਕ ਕੀਤਾ ਤਾਂ ਏਜੰਟ ਦੇ ਦਫਤਰ ਦਾ ਤਾਲਾ ਲੱਗਿਆ ਮਿਲਿਆ,ਮਿਲੀ ਜਾਣਕਾਰੀ ਮੁਤਾਬਕ ਏਜੰਟ ਫਰਾਰ ਹੈ।

LEAVE A REPLY

Please enter your comment!
Please enter your name here