
CHANDIGARH,(SADA CHANNEL NEWS):- ਭਾਰਤੀ ਮੌਸਮ ਵਿਭਾਗ ਦੇ ਮੁਤਾਬਕ 23 ਤੋਂ 25 ਮਾਰਚ ਦੇ ਵਿਚਾਲੇ 24-25 ਮਾਰਚ ਨੂੰ ਉੱਤਰੀ-ਪੱਛਮੀ ਭਾਰਤ,ਮੱਧ ਅਤੇ ਨਾਲ ਲੱਗਦੇ ਪੂਰਬੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ,ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ,ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਾਲ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਜਲਦੀ ਸ਼ੁਰੂ ਹੋ ਗਈ ਸੀ,ਜਿਸ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਸੀ,ਫਰਵਰੀ ਮਹੀਨੇ ਦਾ ਤਾਪਮਾਨ ਆਮ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਸੀ,ਮਿੱਟੀ ਬਹੁਤ ਸੁੱਕੀ ਅਤੇ ਗਰਮ ਸੀ,ਇਸ ਨੇ ਇੱਕ ਟਰਿਗਰਿੰਗ ਪੁਆਇੰਟ ਬਣਾਇਆ,ਬੰਗਾਲ ਦੀ ਖਾੜੀ ਅਤੇ ਮੱਧ ਅਰਬ ਸਾਗਰ ‘ਤੇ ਦੋ ਐਂਟੀ-ਸਾਈਕਲੋਨ ਬਣੇ,ਇਸ ਕਾਰਨ ਨਮੀ ਕਾਫੀ ਵੱਧ ਗਈ,ਇੱਕ ਨੀਵੇਂ ਪੱਧਰ ਦਾ ਚੱਕਰਵਾਤੀ ਸਰਕੂਲੇਸ਼ਨ ਬਣਿਆ,ਪੱਛਮੀ ਹਿਮਾਲਿਆ ਨੂੰ ਵੀ ਪੱਛਮੀ ਗੜਬੜ ਨੇ ਪ੍ਰਭਾਵਿਤ ਕੀਤਾ।
