ਰਾਹੁਲ ਗਾਂਧੀ ਦਾ ਕਹਿਣਾ ਕਿ ਉਹ ਕਿਸੇ ਵੀ ਕੀਮਤ ’ਤੇ ਪਿੱਛੇ ਨਹੀਂ ਹਟਣਗੇ

0
202
ਰਾਹੁਲ ਗਾਂਧੀ ਦਾ ਕਹਿਣਾ ਕਿ ਉਹ ਕਿਸੇ ਵੀ ਕੀਮਤ ’ਤੇ ਪਿੱਛੇ ਨਹੀਂ ਹਟਣਗੇ

Sada Channel News:-

New Delhi,(Sada Channel News):- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Former President of The Congress Party,Rahul Gandhi) ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ,ਉਨ੍ਹਾਂ ਨੇ ਮੋਦੀ ਸਰਨੇਮ ਵਿੱਚ 2 ਸਾਲ ਦੀ ਸਜ਼ਾ ਸੁਣਾਉਣ ਅਤੇ ਲੋਕਸਭਾ ਦੇ ਸਪੀਕਰ ਓਮ ਬਿਰਲਾ (Speaker Om Birla) ਵੱਲੋਂ ਸੰਸਦ ਦੀ ਮੈਂਬਰਸ਼ਿਪ ਰੱਦ ਕਰਨ ਤੋਂ ਬਾਅਦ ਇਹ ਪ੍ਰੈਸ ਕਾਨਫਰੰਸ ਕੀਤੀ,ਮੀਡੀਆ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਮੈਂ ਸੰਸਦ ਵਿੱਚ ਇਹ ਪੁੱਛਿਆ ਸੀ ਕਿ ਅਡਾਨੀ ਸ਼ੇਲ ਕੰਪਨੀ ਵਿੱਚ 20 ਹਜ਼ਾਰ ਕਰੋੜ ਕਿਸ ਨੇ ਇਨਵੈਸਟ ਕੀਤਾ ਇਹ ਪੈਸਾ ਕਿਸ ਦਾ ਸੀ,ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸੰਸਦ ਵਿੱਚ ਦੱਸਿਆ ਕਿ PM ਨਰਿੰਦਰ ਮੋਦੀ ਅਤੇ ਅਡਾਨੀ ਵਿਚਾਲੇ ਕੀ ਰਿਸ਼ਤਾ ਹੈ,ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਮੈਂ ਉਨ੍ਹਾਂ ਨੂੰ ਸਬੂਤ ਵੀ ਦਿੱਤੇ।

ਰਾਹੁਲ ਗਾਂਧੀ (Rahul Gandhi) ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਲੋਕਤੰਤਰ ’ਤੇ ਹਮਲੇ ਕੀਤੇ ਜਾ ਰਹੇ ਹਨ,ਇਸ ਦੇ ਉਦਹਾਰਣ ਸਮੇਂ-ਸਮੇਂ ’ਤੇ ਸਾਹਮਣੇ ਆਉਂਦੇ ਰਹਿੰਦੇ ਹਨ,ਇਸ ਤੋਂ ਇਲਾਵਾ ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਮੈਂ ਅਡਾਨੀ ਦੇ ਬਾਰੇ ਸਵਾਲ ਪੁੱਛਦਾ ਹੀ ਰਹਾਂਗਾ,ਮੈਂਨੂੰ ਅਯੋਗ ਠਹਿਰਾ ਕੇ ਜਾਂ ਜੇਲ੍ਹ ਵਿੱਚ ਬੰਦ ਕਰ ਕੇ ਡਰਾ ਨਹੀਂ ਸਕਦੇ,ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਪਿੱਛੇ ਨਹੀਂ ਹਟਣਗੇ,ਮੇਰੀ ਅਯੋਗਤਾ ਦਾ ਖੇਡ,ਮੰਤਰੀਆਂ ਦਾ ਦੋਸ਼ ਅਡਾਨੀ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਹੀ ਖੇਡਿਆ ਗਿਆ ਹੈ,ਤੁਹਾਨੂੰ ਦੱਸ ਦਈਏ ਕਿ ਰਾਹੁਲ ਗਾਂਧੀ (Rahul Gandhi) ਦੀ ਸੰਸਦ ਮੈਂਬਰ ਵਜੋਂ ਸਦੱਸਤਾ ਰੱਦ ਕਰਨ ਤੋਂ ਬਾਅਦ ਉਹ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜ ਸਕਦੇ,ਇਸ ਸਜ਼ਾ ਤੋਂ ਬਾਅਦ ਹੁਣ ਅੱਠ ਸਾਲ ਤੱਕ ਰਾਹੁਲ ਗਾਂਧੀ ਚੋਣਾਂ ਨਹੀਂ ਲੜ ਸਕਣਗੇ।

LEAVE A REPLY

Please enter your comment!
Please enter your name here