ਪੰਜਾਬ ਦੇ ਸਿੱਖਿਆ ਮੰਤਰੀ Harjot Singh Bains ਦਾ ਵੱਡਾ ਐਕਸ਼ਨ,ਪ੍ਰੈਲ ਮਹੀਨੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਲਗਾਤਾਰ ਅਚਨਚੇਤ ਨਿਰੀਖਣ ਕਰਨਗੇ

0
227
ਪੰਜਾਬ ਦੇ ਸਿੱਖਿਆ ਮੰਤਰੀ Harjot Singh Bains ਦਾ ਵੱਡਾ ਐਕਸ਼ਨ,ਪ੍ਰੈਲ ਮਹੀਨੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਲਗਾਤਾਰ ਅਚਨਚੇਤ ਨਿਰੀਖਣ ਕਰਨਗੇ

SADA CHANNEL NEWS:-

CHANDIGARH,(SADA CHANNEL NEWS):- ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Punjab Education Minister Harjot Singh Bains) ਐਕਸ਼ਨ ਮੋਡ (Action Mode) ‘ਚ ਨਜ਼ਰ ਆ ਰਹੇ ਹਨ,ਹਰਜੋਤ ਸਿੰਘ ਬੈਂਸ ਅਪ੍ਰੈਲ ਮਹੀਨੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਲਗਾਤਾਰ ਅਚਨਚੇਤ ਨਿਰੀਖਣ ਕਰਨਗੇ,ਉਨ੍ਹਾਂ ਦੀ ਇਸ ਗੱਲ ‘ਤੇ ਵੀ ਪੂਰੀ ਨਜ਼ਰ ਹੈ ਕਿ ਸਕੂਲਾਂ ਵਿਚ ਬੱਚਿਆਂ ਨੂੰ ਕਿਵੇਂ ਪੜ੍ਹਾਇਆ ਜਾ ਰਿਹਾ ਹੈ,ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ‘ਆਪ’ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜ਼ਮੀਨੀ ਪੱਧਰ ’ਤੇ ਜਾਂਚ ਕਰਨਗੇ,ਸਿੱਖਿਆ ਮੰਤਰੀ ਬੈਂਸ ਸਕੂਲਾਂ ਵਿੱਚ ਇਸ ਸਾਲ ਕਿੰਨੇ ਨਵੇਂ ਦਾਖ਼ਲੇ ਹੋਏ ਹਨ, ਅਧਿਆਪਕਾਂ ਤੋਂ ਕਿੰਨੀਆਂ ਕਿਤਾਬਾਂ ਅਤੇ ਵਰਦੀਆਂ ਵੰਡੀਆਂ ਗਈਆਂ ਹਨ,ਦਾ ਹਿਸਾਬ ਵੀ ਲੈਣਗੇ,ਦੱਸਿਆ ਜਾ ਰਿਹਾ ਹੈ ਕਿ ਹਰਜੋਤ ਬੈਂਸ 4 ਅਪ੍ਰੈਲ ਤੋਂ 29 ਅਪ੍ਰੈਲ ਤੱਕ ਰੋਜ਼ਾਨਾ ਕਿਸੇ ਨਾ ਕਿਸੇ ਸਕੂਲ ‘ਚ ਛਾਪੇਮਾਰੀ ਕਰਨਗੇ।

ਸੂਚਨਾ ਮੁਤਾਬਕ ਇਹ ਜ਼ਮੀਨੀ ਪੱਧਰ ’ਤੇ ਜਾਂਚ 4 ਅਪ੍ਰੈਲ ਨੂੰ ਫਾਜ਼ਿਲਕਾ ਅਤੇ ਅੱਜ 5 ਅਪ੍ਰੈਲ ਨੂੰ ਫਿਰੋਜ਼ਪੁਰ ਤੋਂ ਸ਼ੁਰੂ ਕੀਤਾ ਗਿਆ ਹੈ,6 ਅਪ੍ਰੈਲ ਨੂੰ ਰੋਪੜ ਅਤੇ ਮੋਹਾਲੀ, 7 ਅਤੇ 8 ਅਪ੍ਰੈਲ ਨੂੰ ਅੰਮ੍ਰਿਤਸਰ, 12 ਅਤੇ 13 ਅਪ੍ਰੈਲ ਨੂੰ ਤਰਨਤਾਰਨ,ਕਪੂਰਥਲਾ,ਬਠਿੰਡਾ,ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ ਨੂੰ ਜਲੰਧਰ, 18 ਅਪ੍ਰੈਲ ਨੂੰ ਸ਼੍ਰੀ ਫਤਹਿਗੜ੍ਹ ਸਾਹਿਬ, 20, 21 ਅਤੇ 22 ਅਪ੍ਰੈਲ ਨੂੰ ਪਟਿਆਲਾ,ਲੁਧਿਆਣਾ,ਮਲੇਰਕੋਟਲਾ,ਫਰੀਦਕੋਟ,ਮੋਗਾ ਅਤੇ ਬਰਨਾਲਾ, ਇਸ ‘ਤੋਂ ਬਾਅਦ 24 ਅਪ੍ਰੈਲ ਨੂੰ ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ, 27, 28 ਅਤੇ 29 ਅਪ੍ਰੈਲ ਨੂੰ ਹੁਸ਼ਿਆਰਪੁਰ,ਨਵਾਂ ਸ਼ਹਿਰ,ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਸਕੂਲਾਂ ਦਾ ਨਿਰੀਖਣ ਕਰਨਗੇ।

LEAVE A REPLY

Please enter your comment!
Please enter your name here