ਨਿਊਜ਼ੀਲੈਂਡ ਵਿੱਚ ਜ਼ਬਰਦਸਤ ਭੂਚਾਲ ਆਇਆ,ਭੂਚਾਲ ਦੀ ਤੀਬਰਤਾ 7.2 ਮਾਪੀ ਗਈ

0
203
ਨਿਊਜ਼ੀਲੈਂਡ ਵਿੱਚ ਜ਼ਬਰਦਸਤ ਭੂਚਾਲ ਆਇਆ,ਭੂਚਾਲ ਦੀ ਤੀਬਰਤਾ 7.2 ਮਾਪੀ ਗਈ

Sada Channel News:-

New Zealand,(Sada Channel News):- ਨਿਊਜ਼ੀਲੈਂਡ ਵਿੱਚ ਜ਼ਬਰਦਸਤ ਭੂਚਾਲ (Earthquake) ਆਇਆ ਹੈ,ਸੋਮਵਾਰ ਸਵੇਰੇ ਆਏ ਇਸ ਭੂਚਾਲ ਦੀ ਤੀਬਰਤਾ 7.2 ਮਾਪੀ ਗਈ ਹੈ,ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (National Center for Seismology) ਮੁਤਾਬਕ ਇਹ ਭੂਚਾਲ ਸਵੇਰੇ 6.11 ਵਜੇ ਆਇਆ,ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ (Kermadec Island) ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ,ਇਸ ਤੋਂ ਬਾਅਦ ਸੁਨਾਮੀ ਆਉਣ ਦੀ ਸੰਭਾਵਨਾ ਹੈ ਕਿਉਂਕਿ ਸਮੁੰਦਰ ਦੇ ਤਲ ‘ਤੇ ਕਾਫੀ ਉਥਲ-ਪੁਥਲ ਹੋ ਸਕਦੀ ਹੈ,ਭੂਚਾਲ ਦਾ ਕੇਂਦਰ ਕਰਮਾਡੇਕ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ,ਹਾਲਾਂਕਿ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਭੂਚਾਲ ਤੋਂ ਬਾਅਦ ਸੁਨਾਮੀ ਆਉਣ ਦੀ ਸੰਭਾਵਨਾ ਹੈ ਅਤੇ ਪੂਰੇ ਨਿਊਜ਼ੀਲੈਂਡ (New Zealand) ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ,ਨਿਊਜ਼ੀਲੈਂਡ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (National Emergency Management Agency) ਨੇ ਇਕ ਬਿਆਨ ‘ਚ ਕਿਹਾ ਕਿ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਭੂਚਾਲ ਨਿਊਜ਼ੀਲੈਂਡ ਨੂੰ ਫਿਰ ਤੋਂ ਪ੍ਰਭਾਵਿਤ ਕਰ ਸਕਦਾ ਹੈ,ਲੋਕਾਂ ਨੂੰ ਤੱਟਵਰਤੀ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ,ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਨਿਊਯਾਰਕ ਦੇ ਕੁਝ ਹਿੱਸੇ ਵੀ ਐਤਵਾਰ ਦੁਪਹਿਰ 3.6 ਤੀਬਰਤਾ ਦੇ ਮਾਮੂਲੀ ਭੂਚਾਲ ਨਾਲ ਪ੍ਰਭਾਵਿਤ ਹੋਏ,ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

LEAVE A REPLY

Please enter your comment!
Please enter your name here