ਮੋਰਿੰਡਾ ‘ਚ ਵਿਗੜਿਆ ਮਾਹੌਲ,ਬੇਅਦਬੀ ਦੇ ਦੋਸ਼ੀ ਦੇ ਘਰ ਭੰਨ-ਤੋੜ,ਥਾਣੇ ਬਾਹਰ ਸੰਗਤਾਂ ਦਾ ਧਰਨਾ,ਬਾਜ਼ਾਰ ਬੰਦ,ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ

0
241
ਮੋਰਿੰਡਾ ‘ਚ ਵਿਗੜਿਆ ਮਾਹੌਲ,ਬੇਅਦਬੀ ਦੇ ਦੋਸ਼ੀ ਦੇ ਘਰ ਭੰਨ-ਤੋੜ,ਥਾਣੇ ਬਾਹਰ ਸੰਗਤਾਂ ਦਾ ਧਰਨਾ,ਬਾਜ਼ਾਰ ਬੰਦ,ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ

Sada Channel News:-

Rupnagar,(Sada Channel News):- ਰੂਪਨਗਰ ਜ਼ਿਲ੍ਹੇ (Rupnagar District) ਦੇ ਮੋਰਿੰਡਾ (Morinda) ਦੇ ਕੋਤਵਾਲੀ ਸਾਹਿਬ ਗੁਰਦੁਆਰੇ ਜੀ (Kotwali Sahib Gurdwara Ji) ਵਿੱਚ ਬੇਅਦਬੀ ਦਾ ਮਾਮਲਾ ਗਰਮਾ ਰਿਹਾ ਹੈ,ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ,ਦੋਸ਼ੀ ਦੇ ਘਰ ਦੀ ਵੀ ਭੰਨਤੋੜ ਕੀਤੀ ਗਈ,ਦੋਸ਼ੀ ਦਾ ਪਰਿਵਾਰ ਫਰਾਰ ਹੈ,ਇਸ ਦੇ ਨਾਲ ਹੀ ਸਿੱਖ ਸੰਗਤ ਥਾਣੇ ਦੇ ਬਾਹਰ ਦੋਸ਼ੀਆਂ ਖਿਲਾਫ ਧਰਨੇ ‘ਤੇ ਬੈਠੀ ਹੋਈ ਹੈ,ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ,ਸ਼ਹਿਰ ਦੇ ਸਾਰੇ ਛੋਟੇ-ਵੱਡੇ ਬਾਜ਼ਾਰ ਬੰਦ ਹਨ,ਸਥਿਤੀ ਨੂੰ ਸੰਭਾਲਣ ਲਈ ਪੂਰੇ ਜ਼ਿਲ੍ਹੇ ਸਣੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁਲਿਸ ਫੋਰਸ (Police Force) ਤਾਇਨਾਤ ਕੀਤੀ ਗਈ ਹੈ।

ਬੇਅਦਬੀ ਤੋਂ ਨਾਰਾਜ਼ ਕੁਝ ਨੌਜਵਾਨਾਂ ਨੇ ਸੋਮਵਾਰ ਸ਼ਾਮ ਦੋਸ਼ੀ ਜਸਵੀਰ ਦੇ ਘਰ ਦੀ ਭੰਨਤੋੜ ਕੀਤੀ,ਘਟਨਾ ਦੇ ਵਿਰੋਧ ਵਿੱਚ ਮੋਰਿੰਡਾ ਦੇ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਰੱਖਿਆ,ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Jathedar Giani Raghbir Singh) ਨੇ ਵੀ ਬੇਅਦਬੀ ਦੀ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ,ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਵੀ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਦੱਸ ਦੇਈਏ ਕਿ ਇੱਕ ਕੇਸਧਾਰੀ ਨੌਜਵਾਨ ਗੁਰਦੁਆਰੇ ਅੰਦਰ ਦਾਖਲ ਹੋਇਆ ਅਤੇ ਪਾਠ ਕਰ ਰਹੇ ਲੋਕਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ,ਇਹ ਘਟਨਾ ਸੋਮਵਾਰ ਨੂੰ ਰੋਪੜ (Ropar) ਜ਼ਿਲ੍ਹੇ ਦੇ ਮੋਰਿੰਡਾ (Morinda) ਵਿਖੇ ਵਾਪਰੀ,ਘਟਨਾ ਤੋਂ ਬਾਅਦ ਗੁਰਦੁਆਰੇ ‘ਚ ਮੌਜੂਦ ਲੋਕਾਂ ਨੇ ਬੇਅਦਬੀ ਕਰਨ ਵਾਲੇ ਨੌਜਵਾਨ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਿਆ,ਗਤਾਂ ਨੇ ਨੌਜਵਾਨ ਨੂੰ ਘੜੀਸ ਕੇ ਗੁਰਦੁਆਰੇ ਤੋਂ ਬਾਹਰ ਕੱਢਿਆ,ਰੋਪੜ ਜ਼ਿਲ੍ਹੇ ਦੇ ਮੋਰਿੰਡਾ (Morinda) ਕਸਬੇ ਦੇ ਗੁਰਦੁਆਰਾ ਕੋਤਵਾਲੀ ਸਾਹਿਬ (Gurdwara Kotwali Sahib) ਵਿਖੇ ਵਾਪਰੀ ਇਸ ਘਟਨਾ ਨਾਲ ਸਬੰਧਤ ਸੀਸੀਟੀਵੀ ਫੁਟੇਜ (CCTV Footage) ਸਾਹਮਣੇ ਆ ਗਈ ਹੈ।

ਇਸ ਫੁਟੇਜ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੁਪਹਿਰ 1.15 ਵਜੇ ਦੇ ਕਰੀਬ ਗੁਰਦੁਆਰੇ ‘ਚ ਪਾਠ ਚੱਲ ਰਿਹਾ ਸੀ,ਸੰਗਤ ਬੈਠ ਕੇ ਜਾਪ ਕਰ ਰਹੀ ਸੀ,ਉਸੇ ਵੇਲੇ ਇੱਕ ਕੇਸਧਾਰੀ ਨੌਜਵਾਨ ਜੁੱਤੀ ਪਾ ਕੇ ਗੁਰਦੁਆਰੇ ਵਿੱਚ ਦਾਖਲ ਹੋਇਆ,ਜਿਉਂ ਹੀ ਉਹ ਗੁਰਦੁਆਰੇ ਅੰਦਰ ਦਾਖਲ ਹੋਇਆ ਤਾਂ ਉਕਤ ਨੌਜਵਾਨ ਸਿੱਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦਾ ਪਾਠ ਕਰ ਰਹੇ ਦੋ ਗ੍ਰੰਥੀਆਂ ਵੱਲ ਵਧਣ ਲੱਗਾ ਅਤੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਣ ਲਈ ਇਸ਼ਾਰਾ ਕਰਨਾ ਸ਼ੁਰੂ ਕਰ ਦਿੱਤਾ,ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝਦਾ, ਨੌਜਵਾਨ ਸਟੀਲ ਦੀ ਗਰਿੱਲ ਤੋਂ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੇ ਪਿਛਲੇ ਪਾਸੇ ਪਹੁੰਚ ਗਿਆ।

ਨੌਜਵਾਨ ਨੇ ਉਥੇ ਬੈਠੇ ਦੋਵੇਂ ਗ੍ਰੰਥੀਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ,ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੇ ਸਾਹਮਣੇ ਦੋਹਾਂ ‘ਤੇ ਥੱਪੜ ਵਰ੍ਹਾਉਂਦੇ ਹੋਏ ਉਨ੍ਹਾਂ ਦੀਆਂ ਪੱਗਾਂ ਲਾਹ ਦਿੱਤੀਆਂ,ਗੁੱਸੇ ‘ਚ ਆ ਕੇ ਨੌਜਵਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੀ ਬੇਅਦਬੀ ਵੀ ਕੀਤੀ,ਇਹ ਸਭ ਕੁਝ ਇੰਨੀ ਜਲਦੀ ਹੋ ਗਿਆ ਕਿ ਗੁਰਦੁਆਰੇ ਵਿੱਚ ਜਾਪ ਕਰ ਰਹੀ ਸੰਗਤ ਨੂੰ ਕੁਝ ਵੀ ਸਮਝ ਨਹੀਂ ਸਕੀ,ਇਸ ਤੋਂ ਬਾਅਦ ਕਾਹਲੀ ਵਿੱਚ ਉਥੇ ਮੌਜੂਦ ਸੰਗਤ ਨੇ ਨੌਜਵਾਨ ਨੂੰ ਫੜ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਇਸ ਤੋਂ ਬਾਅਦ ਲੋਕਾਂ ਨੇ ਨੌਜਵਾਨ ਨੂੰ ਘੜੀਸ ਕੇ ਗੁਰਦੁਆਰੇ ਤੋਂ ਬਾਹਰ ਕੱਢਿਆ,ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ,ਬੇਅਦਬੀ ਦੀ ਇਸ ਘਟਨਾ ਨਾਲ ਮੋਰਿੰਡਾ ਦੇ ਲੋਕਾਂ ‘ਚ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਨੇ ਸੜਕ ‘ਤੇ ਜਾਮ ਲਗਾ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ,ਇਸ ਕਾਰਨ ਮੋਰਿੰਡਾ ਵਿੱਚ ਸਥਿਤੀ ਤਣਾਅਪੂਰਨ ਬਣ ਗਈ ਹੈ,ਧਰਨੇ ’ਤੇ ਬੈਠੇ ਲੋਕਾਂ ਨੇ ਦੋਸ਼ ਲਾਇਆ ਕਿ ਪੁਲਿਸ ਨੌਜਵਾਨ ਨੂੰ ਪਾਗਲ ਦੱਸਣਾ ਚਾਹੁੰਦੀ ਹੈ,ਉਨ੍ਹਾਂ ਦਾਅਵਾ ਕੀਤਾ ਕਿ ਨਾ ਤਾਂ ਨੌਜਵਾਨ ਦੀ ਹਰਕਤ ਪਾਗਲਾਂ ਵਾਲੀ ਸੀ ਅਤੇ ਨਾ ਹੀ ਉਸ ਦਾ ਇਰਾਦਾ ਸੀ,ਲੋਕਾਂ ਨੇ ਕਿਹਾ ਕਿ ਜਦੋਂ ਤੱਕ ਨੌਜਵਾਨਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ,ਉਹ ਧਰਨਾ ਖਤਮ ਨਹੀਂ ਕਰਨਗੇ।

LEAVE A REPLY

Please enter your comment!
Please enter your name here