ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ 14 ਮੋਬਾਇਲ ਮੈਸੇਂਜਰ ਐਪਸ ਨੂੰ ਬਲਾਕ ਕਰ ਦਿੱਤਾ

0
228
ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ 14 ਮੋਬਾਇਲ ਮੈਸੇਂਜਰ ਐਪਸ ਨੂੰ ਬਲਾਕ ਕਰ ਦਿੱਤਾ

SADA CHANNEL NEWS:-

NEW DELHI,(SADA CHANNEL NEWS):- ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ 14 ਮੋਬਾਇਲ ਮੈਸੇਂਜਰ ਐਪਸ (Messenger Apps) ਨੂੰ ਬਲਾਕ ਕਰ ਦਿੱਤਾ ਹੈ,ਇਨ੍ਹਾਂ ਮੈਸੇਂਜਰ ਐਪਸ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਵਿੱਚ ਕੀਤਾ ਜਾ ਰਿਹਾ ਸੀ,ਰਿਪੋਰਟਾਂ ਮੁਤਾਬਕ ਇਨ੍ਹਾਂ ਮੋਬਾਇਲ ਮੈਸੇਂਜਰ ਐਪ ਦੀ ਵਰਤੋਂ ਅੱਤਵਾਦੀ ਕਰ ਰਹੇ ਸਨ,ਜਿਨ੍ਹਾਂ ਐਪਸ ਨੂੰ ਭਾਰਤ ਸਰਕਾਰ ਵੱਲੋਂ ਬੈਨ ਕੀਤਾ ਗਿਆ ਹੈ,ਉਨ੍ਹਾਂ ਵਿੱਚ Crypviser, Enigma, Safeswiss, Wickrme, Mediafire, Briar, BChat, Nandbox, Conion, IMO, Element, Second line, Zangi, Threema ਵਰਗੀਆਂ ਐਪਸ ਸ਼ਾਮਿਲ ਹਨ,ਅੱਤਵਾਦੀ ਜੰਮੂ-ਕਸ਼ਮੀਰ ਵਿੱਚ ਆਪਣੇ ਸਾਥੀਆਂ ਨੂੰ ਮੈਸੇਜ ਭੇਜਣ ਦੇ ਲਈ ਇਨ੍ਹਾਂ ਮੈਸੇਂਜਰ ਐਪਸ (Messenger Apps) ਦੀ ਵਰਤੋਂ ਕਰ ਰਹੇ ਸੀ,ਦੇਸ਼ ਦੀਆਂ ਕਈ ਜਾਂਚ ਏਜੰਸੀਆਂ ਦੀ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ,ਉਸ ਤੋਂ ਬਾਅਦ ਸਰਕਾਰ ਨੇ ਇਨ੍ਹਾਂ ਐਪਸ ‘ਤੇ ਬੈਨ ਲਗਾਇਆ ਹੈ,ਰਿਪੋਰਟਾਂ ਮੁਤਾਬਕ ਇਨ੍ਹਾਂ ਐਪਸ ਦੇ ਡੈਵਲਪਰਸ ਭਾਰਤ ਵਿੱਚ ਨਹੀਂ ਹਨ ਤੇ ਨਾ ਹੀ ਇਨ੍ਹਾਂ ਐਪਸ ਨੂੰ ਭਾਰਤ ਤੋਂ ਆਪਰੇਟ ਕੀਤਾ ਜਾ ਰਿਹਾ ਹੈ,ਭਾਰਤੀ ਕਾਨੂੰਨ ਮੁਤਾਬਕ ਜਾਣਕਾਰੀ ਮੰਗਣ ਲਈ ਐਪਸ ਦੀਆਂ ਕੰਪਨੀਆਂ ਨਾਲ ਸੰਪਰਕ ਨਹੀਂ ਕੀਤਾ ਜਾ ਸਕਦਾ ਸੀ,ਇਨ੍ਹਾਂ ਐਪਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਇਨ੍ਹਾਂ ਨੂੰ ਟਰੈਕ ਨਹੀਂ ਕੀਤਾ ਕਾ ਸਕਦਾ।

LEAVE A REPLY

Please enter your comment!
Please enter your name here