Punjab National Bank ਦੇ ਕਰਮਚਾਰੀਆਂ ਦੀ ਕਾਰ ਨਹਿਰ ‘ਚ ਡਿੱਗੀ,ਪੰਜ ਕਰਮਚਾਰੀਆਂ ਵਿਚੋਂ ਦੋ ਨੂੰ ਬਾਹਰ ਕੱਢ ਲਿਆ ਗਿਆ

0
97
Punjab National Bank ਦੇ ਕਰਮਚਾਰੀਆਂ ਦੀ ਕਾਰ ਨਹਿਰ ‘ਚ ਡਿੱਗੀ,ਪੰਜ ਕਰਮਚਾਰੀਆਂ ਵਿਚੋਂ ਦੋ ਨੂੰ ਬਾਹਰ ਕੱਢ ਲਿਆ ਗਿਆ

Sada Channel News:-

Pathankot,1 May 2023,(Sada Channel News):- ਪਠਾਨਕੋਟ ਦੇ ਮਾਧੋਪੁਰ ਦੀ UBDC ਨਹਿਰ ‘ਚ ਪੰਜਾਬ ਨੈਸ਼ਨਲ ਬੈਂਕ (Punjab National Bank) ਦੀ ਸ਼ਾਖਾ ਪਠਾਨਕੋਟ ਦੇ ਪੰਜ ਕਰਮਚਾਰੀ ਦੀ ਕਾਰ ਡਿੱਗ ਜਾਣ ਦੀ ਖ਼ਬਰ ਮਿਲੀ ਹੈ,ਦੱਸਿਆ ਜਾ ਰਿਹਾ ਹੈ ਕਿ,ਇਨ੍ਹਾਂ ਪੰਜ ਕਰਮਚਾਰੀਆਂ ਵਿਚੋਂ ਦੋ ਨੂੰ ਬਾਹਰ ਕੱਢ ਲਿਆ ਗਿਆ ਹੈ,ਜਦੋਂਕਿ ਤਿੰਨ ਕਰਮਚਾਰੀਆਂ ਦੀ ਭਾਲ ਹਾਲੇ ਵੀ ਜਾਰੀ ਹੈ,ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਪ੍ਰਸ਼ਾਸਨ (Police Administration) ਮੌਕੇ ‘ਤੇ ਪਹੁੰਚ ਗਿਆ ਹੈ,ਪੁਲਿਸ ਵਲੋਂ ਨਹਿਰੀ ਵਿਭਾਗ (Canal Department) ਨੂੰ ਪਾਣੀ ਬੰਦ ਕਰਨ ਲਈ ਕਿਹਾ ਗਿਆ,ਜਦਕਿ ਪੁਲਿਸ ਵੱਲੋਂ ਐਨਡੀਆਰਐਫ ਟੀਮ (NDRF Team) ਨੂੰ ਵੀ ਸੂਚਿਤ ਕੀਤਾ ਗਿਆ ਤਾਂ ਜੋ ਉਨ੍ਹਾਂ ਦੀ ਮਦਦ ਨਾਲ ਤਿੰਨਾਂ ਲਾਪਤਾ ਕਰਮਚਾਰੀਆਂ ਦਾ ਪਤਾ ਲਗਾਇਆ ਜਾ ਸਕੇ।

ਦੱਸਿਆ ਜਾ ਰਿਹਾ ਹੈ ਕਿ ਕਾਰ ਨਹਿਰ ‘ਚ ਡਿੱਗਣ ਤੋਂ ਬਾਅਦ 2 ਲੋਕ ਸੁਰੱਖਿਅਤ ਬਾਹਰ ਨਿਕਲ ਆਏ ਪਰ 3 ਲੋਕ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਗਏ,ਜਿਨ੍ਹਾਂ ‘ਚੋਂ ਇਕ ਦੀ ਲਾਸ਼ ਰਾਤ ਨੂੰ ਹੀ ਮਿਲ ਗਈ,ਬਾਕੀ 2 ਲਾਸ਼ਾਂ ਸੋਮਵਾਰ ਸਵੇਰੇ ਮਿਲੀਆਂ,ਐਨਡੀਆਰਐਫ (NDRF) ਅਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਲਾਸ਼ਾਂ ਨੂੰ ਨਹਿਰ ਵਿੱਚੋਂ ਬਰਾਮਦ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਪੰਜੇ ਵਿਅਕਤੀ ਪੰਜਾਬ ਨੈਸ਼ਨਲ ਬੈਂਕ (Punjab National Bank) ਦੀ ਸ਼ਾਖਾ ਪਠਾਨਕੋਟ ਦੇ ਕਰਮਚਾਰੀ ਹਨ,ਜੋ ਐਤਵਾਰ ਨੂੰ ਛੁੱਟੀ ਮਨਾਉਣ ਗਏ ਹੋਏ ਸਨ,ਸੁਰੱਖਿਆ ਕਰਮਚਾਰੀਆਂ ਦੇ ਨਾਮ ਪ੍ਰਿੰਸ ਰਾਜ ਪੁੱਤਰ ਹਰੀਕ੍ਰਿਸ਼ਨ ਵਾਸੀ ਬਿਹਾਰ ਅਤੇ ਸੁਰਿੰਦਰ ਸ਼ਰਮਾ ਪੁੱਤਰ ਸੀਤਾ ਰਾਮ ਵਾਸੀ ਰਾਜਸਥਾਨ ਹਨ,ਮ੍ਰਿਤਕਾਂ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਪੁਰਸ਼ੋਤਮ ਦਾਸ ਵਾਸੀ ਮਿਰਜ਼ਾਪੁਰ (ਮਾਧੋਪੁਰ), ਵਿਸ਼ਾਲ ਅਤੇ ਅਜੈ ਬਾਬੂਲ ਵਜੋਂ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਧਾਰਕਾ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਕਾਰ ‘ਚੋਂ ਛਾਲ ਮਾਰਨ ਵਾਲੇ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰ ਚਲਾ ਰਿਹਾ ਵਿਅਕਤੀ ਅਣਪਛਾਤਾ ਸੀ,ਜਦੋਂ ਉਹ ਨਹਿਰ ਦੇ ਨਾਲ ਮਿਰਜ਼ਾਪੁਰ ਤੋਂ ਵਾਪਸ ਆ ਰਿਹਾ ਸੀ ਤਾਂ ਡਰਾਈਵਰ ਨੇ ਬ੍ਰੇਕ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ,ਜਿਸ ਕਾਰਨ ਗੱਡੀ ਨਹਿਰ ਵਿੱਚ ਜਾ ਡਿੱਗੀ। ਹਾਦਸਾ ਡਰਾਈਵਰ ਕਾਰਨ ਵਾਪਰਿਆ।

LEAVE A REPLY

Please enter your comment!
Please enter your name here