ਲੁਧਿਆਣਾ ਵਿਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ

0
176
ਲੁਧਿਆਣਾ ਵਿਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ

Sada Channel News:-

Ludhiana,(Sada Channel News):- ਲੁਧਿਆਣਾ ਵਿਚ ਗੈਂਗਸਟਰ ਸੁੱਖਾ ਬਾੜੇਵਾਲੀਆ (Gangster Sukha Badewalia) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ,ਕਿਹਾ ਸੁਣੀ ਦੇ ਬਾਅਦ ਸਾਥੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ,ਫਾਇਰਿੰਗ ਦੌਰਾਨ ਉਸ ਦਾ ਸਾਥੀ ਵੀ ਜ਼ਖਮੀ ਹੋਇਆ ਹੈ ਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ,ਘਟਨਾ ਹੈਬੋਵਾਲ ਇਲਾਕੇ ਦੇ ਜੋਗਿੰਦਰ ਨਗਰ (Joginder Nagar) ਦੀ ਹੈ,ਸੁੱਖਾ ਬਾੜੇਵਾਲੀਆ ਆਪਣੇ ਸਾਥੀ ਰੋਹਿਤ ਦੇ ਘਰ ਛੱਤ ‘ਤੇ ਬੈਠਾ ਹੋਇਆ ਸੀ,ਉਸ ਦੇ ਨਾਲ ਬੱਬੂ ਵੀ ਮੌਜੂਦ ਸੀ,ਕਿਸੇ ਗੱਲ ਨੂੰ ਲੈ ਕੇ ਤਿੰਨਾਂ ਵਿਚ ਕਿਹਾ ਸੁਣੀ ਹੋ ਗਈ,ਰੋਹਿਤ ਤੇ ਬੱਬੂ ਨੇ ਬਾੜੇਵਾਲੀਆ ‘ਤੇ ਗੋਲੀਆਂ ਚਲਾ ਦਿੱਤੀਆਂ।

ਛਾਤੀ ‘ਚ ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ,ਹੱਥੋਂਪਾਈ ਦੌਰਾਨ ਸਿਰ ‘ਚ ਗੋਲੀ ਲੱਗਣ ਨਾਲ ਰੋਹਿਤ ਵੀ ਜ਼ਖਮੀ ਹੋ ਗਿਆ,ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ,ਘਟਨਾ ਦੇ ਬਾਅਦ ਤੋਂ ਬੱਬੂ ਫਰਾਰ ਹੈ,ਸੂਚਨਾ ਪਾ ਕੇ ਪੁਲਿਸ (Police) ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ,ਪੁਲਿਸ ਸੀਸੀਟੀਵੀ ਫੁਟੇਜ (CCTV Footage) ਖੰਗਾਲ ਰਹੀ ਹੈ,ਇਸ ਤੋਂ ਪਹਿਲਾਂ ਬਾੜੇਵਾਲੀਆ ‘ਤੇ 2016 ਵਿਚ ਫਾਇਰਿੰਗ ਤੇ 2022 ਵਿਚ ਉਸ ਦੀ ਕਿਡਨੈਪਿੰਗ (Kidnapping) ਦੀ ਕੋਸ਼ਿਸ਼ ਹੋਈ ਸੀ,ਗੈਂਗਸਟਰ ਸੁੱਖਾ ਬਾੜੇਵਾਲੀਆ ‘ਤੇ ਹੱਤਿਆ,ਲੁੱਟ,ਡਕੈਤੀ ਸਣੇ ਕਈ ਹਾਰਡ ਕ੍ਰਾਈਮ (Hard Crime) ਦੇ 23 ਮਾਮਲੇ ਦਰਜ ਹਨ,ਉਹ ਲੁਧਿਆਣਾ ਪੁਲਿਸ (Ludhiana Police) ਦਾ ਭਗੌੜਾ ਵੀ ਰਿਹਾ ਹੈ,ਕੁਝ ਸਮਾਂ ਪਹਿਲਾਂ ਹੀ ਉਹ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ।

LEAVE A REPLY

Please enter your comment!
Please enter your name here