ਕੈਨੇਡਾ ਦੇ ਐਟਲਾਂਟਿਕ ਤੱਟ ’ਤੇ ਜੰਗਲ ਦੀ ਅੱਗ ਨੇ ਲਗਭਗ 200 ਘਰ ਅਤੇ ਹੋਰ ਢਾਂਚਿਆਂ ਨੂੰ ਤਬਾਹ,18,000 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ

0
333
ਕੈਨੇਡਾ ਦੇ ਐਟਲਾਂਟਿਕ ਤੱਟ ’ਤੇ ਜੰਗਲ ਦੀ ਅੱਗ ਨੇ ਲਗਭਗ 200 ਘਰ ਅਤੇ ਹੋਰ ਢਾਂਚਿਆਂ ਨੂੰ ਤਬਾਹ,18,000 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ

Sada Channel News:-

Halifax,(Sada Channel News):- ਕੈਨੇਡਾ ਦੇ ਐਟਲਾਂਟਿਕ ਤੱਟ (Atlantic Coast) ’ਤੇ ਜੰਗਲ ਦੀ ਅੱਗ ਨੇ ਲਗਭਗ 200 ਘਰ ਅਤੇ ਹੋਰ ਢਾਂਚਿਆਂ ਨੂੰ ਤਬਾਹ ਕਰ ਦਿਤਾ,ਜਿਸ ਨਾਲ ਲਗਭਗ 18,000 ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ,ਹੈਲੀਫੈਕਸ ਫਾਇਰ ਡਿਪਾਰਟਮੈਂਟ (Halifax Fire Department) ਦੇ ਡਿਪਟੀ ਚੀਫ਼ ਡੇਵਿਡ ਮੇਲਡਰਮ (Deputy Chief David Meldrum) ਨੇ ਕਿਹਾ ਕਿ ਐਤਵਾਰ ਨੂੰ ਹੈਲੀਫੈਕਸ ਖੇਤਰ (Halifax Area) ਵਿਚ ਲੱਗੀ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿਚ ਫ਼ਾਇਰਫਾਈਟਰਜ਼ (Firefighters) ਨੇ ਪੂਰੀ ਰਾਤ ਕੋਸ਼ਿਸ਼ ਕੀਤੀ,ਨੁਕਸਾਨੇ ਗਏ ਘਰਾਂ ਦਾ ਸਹੀ ਅੰਕੜਾ ਦਸਣਾ ਅਜੇ ਜਲਦਬਾਜ਼ੀ ਹੋਵੇਗੀ ਪਰ ਨਗਰ ਨਿਗਮ ਨੇ 200 ਦੇ ਕਰੀਬ ਘਰਾਂ ਨੂੰ ਨੁਕਸਾਨ ਹੋਣ ਦੀ ਗੱਲ ਕਹੀ ਹੈ।

ਸਥਾਨਕ ਨਿਵਾਸੀ ਅਪਣੇ ਘਰਾਂ ਅਤੇ ਪਾਲਤੂ ਜਾਨਵਰਾਂ ਨੂੰ ਲੈ ਕੇ ਚਿੰਤਤ ਹਨ,ਸਥਾਨਕ ਨਿਵਾਸੀ ਡੈਨ ਕੈਵਨੌਗ (Resident Dan Cavanaugh) ਨੇ ਕਿਹਾ ਕਿ “ਸਾਡੇ ਹਾਲਾਤ ਵੀ ਦੂਜਿਆਂ ਵਾਂਗ ਹਨ,ਸਾਨੂੰ ਨਹੀਂ ਪਤਾ ਕਿ ਸਾਡੇ ਘਰ ਬਰਕਰਾਰ ਹਨ ਜਾਂ ਉਨ੍ਹਾਂ ਨੂੰ ਕਿੰਨਾ ਨੁਕਸਾਨ ਹੋਇਆ ਹੈ,”ਹਾਲਾਂਕਿ ਪੁਲਿਸ ਅਧਿਕਾਰੀ ਨਿਵਾਸੀਆਂ ਦੇ ਨਾਂ ਦਰਜ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਦੇਖਣ ਲਈ ਬੁਲਾ ਰਹੇ ਹਨ,ਜਾਨਵਰਾਂ ਵਿਰੁਧ ਬੇਰਹਿਮੀ ਨੂੰ ਰੋਕਣ ਲਈ ਕੰਮ ਕਰਨ ਵਾਲੀ ਸੰਸਥਾ ਨੋਵਾ ਸਕੋਸੀਆ ਸੋਸਾਇਟੀ ਫਾਰ ਦਿ ਪ੍ਰੀਵੈਂਸਨ ਆਫ਼ ਕਰੂਏਲਟੀ ਟੂ ਐਨੀਮਲਜ਼ (Prevention of Cruelty to Animals) ਦੀ ਸਾਰਾਹ ਲਿਓਨ ਨੇ ਕਿਹਾ ਕਿ ਇਕ ਅੱਠ ਮੈਂਬਰੀ ਟੀਮ ਛੱਡੇ ਗਏ ਜਾਨਵਰਾਂ ਨੂੰ ਵਾਪਸ ਲੈਣ ਲਈ ਖੇਤਰ ਵਿਚ ਜਾਣ ਦੀ ਤਿਆਰੀ ਕਰ ਰਹੀ ਹੈ,ਇਸ ਤੋਂ ਪਹਿਲਾਂ ਅੱਗ ਬੁਝਾਊ ਅਧਿਕਾਰੀਆਂ ਨੇ ਮੰਗਲਵਾਰ ਨੂੰ ਖ਼ੁਸ਼ਕ ਸਥਿਤੀਆਂ ਅਤੇ ਹਵਾ ਦੇ ਦੁਬਾਰਾ ਚਲਣ ਨਾਲ ਖੇਤਰ ਵਿਚ ਅੱਗ “ਦੁਬਾਰਾ ਭੜਕ’’ ਸਕਦੀ ਹੈ,ਮੌਸਮ ਵਿਭਾਗ ਨੇ ਬੁਧਵਾਰ ਨੂੰ ਗਰਮੀ ਰਹਿਣ ਅਤੇ ਸ਼ੁਕਰਵਾਰ ਤਕ ਮੀਂਹ ਨਾ ਪੈਣ ਦੀ ਭਵਿੱਖਬਾਣੀ ਕੀਤੀ ਹੈ।

LEAVE A REPLY

Please enter your comment!
Please enter your name here