ਕਰੀਬ 15 ਸਾਲ ਤੋਂ ਆਸਟ੍ਰੇਲੀਆ ਰਹਿ ਰਹੇ ਪਰਮਿੰਦਰ ਸਿੰਘ ਅਤੇ ਉਸ ਦੇ ਪ੍ਰਵਾਰ ਦੇ ਵੀਜ਼ੇ ਵਿਚ 4 ਸਤੰਬਰ ਤਕ ਦਾ ਵਾਧਾ ਕੀਤਾ ਗਿਆ

0
238
ਕਰੀਬ 15 ਸਾਲ ਤੋਂ ਆਸਟ੍ਰੇਲੀਆ ਰਹਿ ਰਹੇ ਪਰਮਿੰਦਰ ਸਿੰਘ ਅਤੇ ਉਸ ਦੇ ਪ੍ਰਵਾਰ ਦੇ ਵੀਜ਼ੇ ਵਿਚ 4 ਸਤੰਬਰ ਤਕ ਦਾ ਵਾਧਾ ਕੀਤਾ ਗਿਆ

Sada Channel News:-

Australia,(Sada Channel News):-  ਕਰੀਬ 15 ਸਾਲ ਤੋਂ ਆਸਟ੍ਰੇਲੀਆ ਰਹਿ ਰਹੇ ਪਰਮਿੰਦਰ ਸਿੰਘ (Parminder Singh) ਅਤੇ ਉਸ ਦੇ ਪ੍ਰਵਾਰ ਦੇ ਵੀਜ਼ੇ ਵਿਚ 4 ਸਤੰਬਰ ਤਕ ਦਾ ਵਾਧਾ ਕੀਤਾ ਗਿਆ ਹੈ,ਦਰਅਸਲ ਆਸਟ੍ਰੇਲੀਆ ਸਰਕਾਰ ਨੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੜਵਾ ਦੇ ਪਰਮਿੰਦਰ ਸਿੰਘ ਨੂੰ ਉਸ ਦੇ 8 ਸਾਲਾ ਬੇਟੇ ਅਤੇ ਪਤਨੀ ਸਮੇਤ 31 ਮਈ ਤਕ ਦੇਸ਼ ਛੱਡਣ ਦੇ ਹੁਕਮ ਦਿਤੇ ਸਨ,ਸਰਕਾਰ ਦੇ ਇਸ ਆਦੇਸ਼ ਵਿਰੁਧ ਪਰਮਿੰਦਰ ਸਿੰਘ ਨੇ ਪਟੀਸ਼ਨ ਦਾਇਰ ਕੀਤੀ ਸੀ,ਇਸ ਉਤੇ ਕਰੀਬ 16 ਹਜ਼ਾਰ ਤੋਂ ਵੱਧ ਲੋਕਾਂ ਨੇ ਹਸਤਾਖ਼ਰ ਕੀਤੇ ਹਨ,ਪਰਮਿੰਦਰ ਸਿੰਘ ਨੇ ਦਸਿਆ ਕਿ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਈਲਜ਼ (Immigration Minister Andrew Giles) ਨੇ ਉਨ੍ਹਾਂ ਦੀ ਫਾਈਲ ਨੂੰ ਮੁੜ ਖੋਲ੍ਹ ਦਿਤਾ ਹੈ,ਇਸ ਦੇ ਨਾਲ ਹੀ ਪ੍ਰਵਾਰ ਨੂੰ ਮੁੜ ਵੀਜ਼ਾ ਅਪਲਾਈ ਕਰਨ ਲਈ ਕਿਹਾ ਗਿਆ ਹੈ,ਹਾਲਾਂਕਿ ਸਰਕਾਰ ਨੇ ਵੀਜ਼ੇ ਵਿਚ 4 ਸਤੰਬਰ ਤਕ ਵਾਧਾ ਕੀਤਾ ਹੈ ਪਰ ਇਸ ਦੌਰਾਨ ਪਰਮਿੰਦਰ ਸਿੰਘ ਨੂੰ ਕੰਮ ਕਰਨ ਦੀ ਮਨਜ਼ੂਰੀ ਨਹੀਂ ਹੋਵੇਗੀ,ਉਸ ਨੂੰ ਹੋਰ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ 20 ਜੂਨ 2023 ਤਕ ਦਾ ਸਮਾਂ ਦਿਤਾ ਗਿਆ ਹੈ,ਪਰਮਿੰਦਰ ਸਿੰਘ ਦੀ ਬੀਤੀ ਫਰਵਰੀ ਵਿਚ ਆਖ਼ਰੀ ਵੀਜ਼ਾ ਅਰਜ਼ੀ ਰੱਦ ਕਰ ਦਿਤੀ ਗਈ ਸੀ,ਪਰਮਿੰਦਰ ਸਿੰਘ,ਉਸ ਦੀ ਪਤਨੀ ਅਤੇ ਉਨ੍ਹਾਂ ਦੇ ਅੱਠ ਸਾਲ ਦੇ ਬੱਚੇ ਨੂੰ 31 ਮਈ ਤਕ ਆਸਟ੍ਰੇਲੀਆ ਵਿਚ ਰਹਿਣ ਦਾ ਸਮਾਂ ਦਿਤਾ ਗਿਆ ਸੀ,ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ 2008 ‘ਚ ਵਿਦਿਆਰਥੀ ਵੀਜ਼ੇ ‘ਤੇ ਆਸਟ੍ਰੇਲੀਆ ਆਏ ਸਨ,ਉਸ ਨੇ ਸਮਾਜ ਭਲਾਈ ਵਿਚ ਬੈਚਲਰ ਦੀ ਡਿਗਰੀ ਕੀਤੀ,ਆਖਰਕਾਰ ਉਸ ਨੂੰ ਇਕ ਨੇੜਲੇ ਰੈਸਟੋਰੈਂਟ ਵਿਚ ਮੈਨੇਜਰ ਵਜੋਂ ਨੌਕਰੀ ਮਿਲ ਗਈ।

LEAVE A REPLY

Please enter your comment!
Please enter your name here