ਪੰਜਾਬ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਮਾਨਸਾ ਵਿੱਚ ਹੋਵੇਗੀ

0
236
ਪੰਜਾਬ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਮਾਨਸਾ ਵਿੱਚ ਹੋਵੇਗੀ

SADA CHANNEL NEWS:-

CHANDIGARH,(SADA CHANNEL NEWS):- ਪੰਜਾਬ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਮਾਨਸਾ ਵਿੱਚ ਹੋਵੇਗੀ,ਇਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ (CM Bhagwant Mann) ਨੇ ਟਵੀਟ ਕਰਕੇ ਦਿੱਤੀ ਹੈ,ਉਨ੍ਹਾਂ ਕਿਹਾ ਕਿ ‘ਸਰਕਾਰ ਤੁਹਾਡੇ ਦੁਆਰ’ ਦੀ ਕੜੀ ਵਿੱਚ ਕੀਤੇ ਵਾਅਦੇ ਮੁਤਾਬਕ ਪੰਜਾਬ ਸਰਕਾਰ (Punjab Govt) ਦੀ ਅਹਿਮ ਕੈਬਨਿਟ ਮੀਟਿੰਗ 10 ਜੂਨ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ,ਸੀ.ਐੱਮ. ਮਾਨ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਜਾਣਗੇ,ਇਸ ਸਬੰਧੀ ਹੋਰ ਜਾਣਕਾਰੀ ਵੀ ਜਲਦੀ ਦੇਣ ਲਈ ਕਿਹਾ,ਸੀ.ਐੱਮ. ਮਾਨ ਨੇ ਟਵੀਟ ਕਰਕੇ ਕਿਹਾ ਕਿ ਇਸ ਮੀਟਿੰਗ ਵਿੱਚ ਕਈ ਅਹਿਮ ਫੈਸਲਿਆਂ ਬਾਰੇ ਚਰਚਾ ਕੀਤੀ ਜਾਵੇਗੀ,ਨਾਲ ਹੀ ਇਸ ਸਬੰਧੀ ਹੋਰ ਜਾਣਕਾਰੀਆਂ ਵੀ ਜਲਦ ਦੇਣ ਦੀ ਗੱਲ ਕਹੀ ਹੈ,ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ‘ਸਰਕਾਰ ਤੁਹਾਡੇ ਦੁਆਰ’ ਦਾ ਕੜੀ ਦੀ ਸ਼ੁਰੂਆਤ 17 ਮਈ ਨੂੰ ਸਰਕਟ ਹਾਊਸ ਜਲੰਧਰ ਵਿਖੇ ਹੋਈ ਕੈਬਨਿਟ ਮੀਟਿੰਗ ਨਾਲ ਹੋਈ ਸੀ,ਇਸ ਮੀਟਿੰਗ ਦੀ ਜਾਣਕਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Chief Minister Punjab Bhagwant Mann) ਨੇ ਵੀ ਟਵੀਟ ਕਰਕੇ ਦਿੱਤੀ,ਇਸ ਮੀਟਿੰਗ ਵਿੱਚ ਜਲੰਧਰ ਦੇ ਸਮੁੱਚੇ ਵਿਕਾਸ ਕਾਰਜਾਂ ਅਤੇ ਫੰਡਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ।

LEAVE A REPLY

Please enter your comment!
Please enter your name here