ਕੈਨੇਡਾ ਵਿਖੇ ਅਲਬਰਟਾ ਦੇ ਨਵੇਂ ਮੰਤਰੀ ਮੰਡਲ ਵਿਚ ਪੰਜਾਬੀ ਮੂਲ ਦੀ ਰਾਜਨ ਸਾਹਣੀ ਵੀ ਸ਼ਾਮਲ,ਸਿਖਿਆ ਮੰਤਰੀ ਨਿਯੁਕਤ ਕੀਤਾ ਗਿਆ

0
206
ਕੈਨੇਡਾ ਵਿਖੇ ਅਲਬਰਟਾ ਦੇ ਨਵੇਂ ਮੰਤਰੀ ਮੰਡਲ ਵਿਚ ਪੰਜਾਬੀ ਮੂਲ ਦੀ ਰਾਜਨ ਸਾਹਣੀ ਵੀ ਸ਼ਾਮਲ,ਸਿਖਿਆ ਮੰਤਰੀ ਨਿਯੁਕਤ ਕੀਤਾ ਗਿਆ

Sada Channel News:-

Calgary,(Sada Channel News):- ਕੈਨੇਡਾ ਵਿਖੇ ਅਲਬਰਟਾ (Alberta) ਦੇ ਪ੍ਰੀਮੀਅਰ ਡੈਨੀਅਲ ਸਮਿਥ (Premier Daniel Smith) ਨੇ ਅਪਣੇ ਨਵੇਂ ਮੰਤਰੀ ਮੰਡਲ ਵਿਚ 24 ਮੰਤਰੀਆਂ ਨੂੰ ਸ਼ਾਮਲ ਕਰ ਕੇ ਉਨ੍ਹਾਂ ਨੂੰ ਸਹੁੰ ਚੁਕਾਈ,ਇਸ ਤਰ੍ਹਾਂ ਉਨ੍ਹਾਂ ਨਵੀਂਂ ਸਰਕਾਰ ਦੀ ਸ਼ੁਰੂਆਤ ਕਰ ਦਿਤੀ ਹੈ,ਨਵੇਂ ਮੰਤਰੀ ਮੰਡਲ ਵਿਚ ਜ਼ਿਆਦਾਤਰ ਚੁਣੇ ਗਏ ਸਿਆਸਤਦਾਨ ਅਤੇ ਪੁਰਾਣੇ ਮੰਤਰੀ ਸ਼ਾਮਲ ਕੀਤੇ ਗਏ ਹਨ,ਇਨ੍ਹਾਂ ਵਿਚ ਬਾਕੀਆਂ ਤੋਂ ਇਲਾਵਾ ਪੰਜਾਬੀ ਮੂਲ ਦੀ ਇਕ ਅਤੇ ਮੁਸਲਿਮ ਭਾਈਚਾਰੇ ਦੇ ਦੋ ਮੈਂਬਰ ਹਨ।

ਸਹੁੰ ਚੁਕ ਸਮਾਗਮ ਐਡਮਿੰਟਨ (Edmonton) ਦੇ ਸਰਕਾਰੀ ਹਾਊਸ ਵਿਚ ਕਰਵਾਇਆ ਗਿਆ,ਰਾਜਨ ਸਾਹਣੀ (Rajan Sahni) ਨੇ ਟਵੀਟ ਕਰ ਕੇ ਸਹੁੰ ਚੁਕ ਸਮਾਗਮ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ,ਡੈਨੀਅਲ ਸਮਿਥ ਨੇ ਅਪਣੇ ਨਵੇਂ ਮੰਤਰੀਆਂ ਦੇ ਸਹੁੰ ਚੁਕਣ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਇਕ ਅਜਿਹੀ ਸਰਕਾਰ ਬਣਾਵਾਂਗੇ ਜੋ ਸਾਰੀਆਂ ਦੀ ਆਵਾਜ਼ ਨੂੰ ਸੁਣੇਗੀ ਅਤੇ ਸਾਰੇ ਅਲਬਰਟਾ ਵਾਸੀਆਂ ਦੀ ਨੁਮਾਇੰਦਗੀ ਕਰੇਗੀ।

ਮੰਤਰੀ ਮੰਡਲ ਵਿਚ ਨਵੇਂ 9 ਮੈਂਬਰ ਕੈਲਗਰੀ ਤੋਂ ਹਨ,ਜਦਕਿ ਸਿਰਫ਼ 5 ਔਰਤਾਂ ਹੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੀਆਂ ਗਈਆਂ ਹਨ,ਰਾਜਨ ਸਾਹਣੀ ਦਖਣੀ ਏਸ਼ੀਆਈ ਮੂਲ ਦੀ,ਮੁਹੰਮਦ ਯਾਸੀਨ ਦਖਣੀ ਮੂਲ ਦੇ ਅਤੇ ਮਿਕੀ ਐਮਰੀ ਲੈਬਨੀਜ਼ ਕੈਨੇਡੀਅਨ ਮੁਸਲਮਾਨ ਮੂਲ ਦੇ ਹਨ,ਨਵੀਂ ਚੁਣੀ ਕੈਬਨਿਟ ਵਿਚ ਪ੍ਰੀਮੀਅਰ ਡੈਨੀਅਲ ਸਮਿਥ (Premier Daniel Smith) ਨੇ ਅੰਤਰ ਸਰਕਾਰੀ ਮਾਮਲਿਆਂ ਦਾ ਮਹਿਕਮਾ ਅਪਣੇ ਕੋਲ ਰਖਿਆ ਹੈ,ਰਾਜਨ ਸਾਹਣੀ ਨੂੰ ਉਨਤ ਸਿਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here