ਜਗਰਾਓਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਛੱਡੀ ਕੋਠੀ,ਮਾਲਕ ਨੂੰ ਸੌਂਪੀਆਂ ਚਾਬੀਆਂ 

0
205
ਜਗਰਾਓਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਛੱਡੀ ਕੋਠੀ,ਮਾਲਕ ਨੂੰ ਸੌਂਪੀਆਂ ਚਾਬੀਆਂ 

Sada Channel News:-

Jagraon,(Sada Channel News):-  ਜਗਰਾਓਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ (MLA Sarvjit Kaur Manunke) ਨੇ ਅੱਜ ਸਥਾਨਕ ਹੀਰਾ ਬਾਗ ਵਿਚ ਵਿਵਾਦਤ ਕੋਠੀ ਨੂੰ ਛੱਡ ਦਿੱਤਾ ਹੈ,ਇਸ ਸਬੰਧੀ ਜਾਣਕਾਰੀ ਉਹਨਾਂ ਨੇ ਖੁਦ ਪ੍ਰੈਸ ਕਾਨਫਰੰਸ ਕਰ ਕੇ ਦਿੱਤੀ ਹੈ,ਜ਼ਿਕਰਯੋਗ ਹੈ ਕਿ ਕੈਨੇਡਾ (Canada) ਤੋਂ ਪਿਛਲੇ ਦਿਨੀਂ ਜਗਰਾਓਂ ਪਰਤੀ ਐੱਨ ਆਰ ਆਈ ਬਜ਼ੁਰਗ ਮਾਤਾ ਅਮਰਜੀਤ ਕੌਰ ਨੇ ਜਗਰਾਉਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ,ਕਿ ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਉਨ੍ਹਾਂ ਦੀ ਹੀਰਾ ਬਾਗ ਸਥਿਤ ਆਲੀਸ਼ਾਨ ਕੋਠੀ ਦੇ ਇਹ ਜਿੰਦਰੇ ਭੰਨ ਕੇ ਉਹਨਾਂ ਦੀ ਕੋਠੀ ਵਿਚ ਪਿਆ ਸਮਾਨ ਖੁਰਦ ਬੁਰਦ ਕਰਕੇ ਕਬਜ਼ਾ ਕਰ ਲਿਆ। 

ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ ਤੇ ਵਿਧਾਇਕਾ ‘ਤੇ ਕਰਾਵਾਈ ਦੀ ਮੰਗ ਕੀਤੀ ਸੀ,ਇਸ ਮਾਮਲੇ ਵਿਚ ਚਾਹੇ ਪੁਲਿਸ ਜਾਂਚ ਮੁਕੰਮਲ ਨਹੀਂ ਹੋਈ ਹੈ,ਪਰ ਕੋਠੀ ਦੇ ਕਬਜ਼ੇ ਨੂੰ ਲੈ ਕੇ ਖੜ੍ਹੇ ਹੋਏ ਹੰਗਾਮੇ ‘ਤੇ ਅੱਜ ਵਿਧਾਇਕਾ ਸਰਵਜੀਤ ਕੌਰ ਮਾਣੂਕੇ (MLA Sarvjit Kaur Manunke) ਵੱਲੋਂ ਕੋਠੀ ਖਾਲੀ ਕਰ ਦਿੱਤੀ ਗਈ,ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ਹੈ,ਉਹਨਾਂ ਨੇ ਕਿਹਾ ਕਿ ਅੱਜ ਤੋਂ ਵਿਵਾਦਤ ਪ੍ਰਾਪਟੀ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈ,ਉਨ੍ਹਾਂ ਨੇ ਜਗਰਾਉਂ ਦੀ ਹੀ ਰੋਇਲ ਸਿਟੀ (Royal City) ਵਿਚ ਇਕ ਹੋਰ ਕੋਠੀ ਕਿਰਾਏ ਤੇ ਲੈ ਲਈ ਹੈ ਜਿਸ ਵਿਚ ਉਨ੍ਹਾਂ ਦਾ ਸਮਾਨ ਸਿਫ਼ਟ ਹੋ ਰਿਹਾ ਹੈ। 

LEAVE A REPLY

Please enter your comment!
Please enter your name here