ਪੰਜਾਬ ਦੀ ਬਠਿੰਡਾ ਜੇਲ੍ਹ ’ਚ ਫਿਰ ਪੁੱਜਾ Gangster Lawrence Bishnoi

0
229
ਪੰਜਾਬ ਦੀ ਬਠਿੰਡਾ ਜੇਲ੍ਹ ’ਚ ਫਿਰ ਪੁੱਜਾ Gangster Lawrence Bishnoi

Sada Channel News:-

Bathinda,(Sada Channel News):- ਦਿੱਲੀ ਜੇਲ ਵਿਚ ਗੈਂਗਸਟਰ ਲਾਰੈਂਸ (Gangster Lawrence) ਦੇ ਕਤਲ ਦੇ ਸ਼ੱਕ ਵਿਚ ਦੇਰ ਰਾਤ ਉਸ ਨੂੰ ਪੰਜਾਬ ਦੀ ਬਠਿੰਡਾ ਜੇਲ ਭੇਜ ਦਿਤਾ ਗਿਆ ਸੀ,ਦਿੱਲੀ ਜੇਲ ਪ੍ਰਸ਼ਾਸਨ (Delhi Jail Administration) ਨੇ ਪਿਛਲੇ ਦਿਨੀਂ ਲਾਰੈਂਸ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਸੀ,ਜਿਸ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ,ਹਾਲ ਹੀ ‘ਚ ਦਿੱਲੀ ਜੇਲ ਪ੍ਰਸ਼ਾਸਨ ਦੀ ਅਪੀਲ ‘ਤੇ ਅਦਾਲਤ ਨੇ ਰਿਮਾਂਡ ਖ਼ਤਮ ਹੋਣ ‘ਤੇ ਉਸ ਨੂੰ ਬਠਿੰਡਾ ਜੇਲ ਭੇਜਣ ਦੇ ਹੁਕਮ ਦਿਤੇ ਹਨ।ਕਰੀਬ 3 ਦਿਨ ਪਹਿਲਾਂ ਦਿੱਲੀ ਜੇਲ ਪ੍ਰਸ਼ਾਸਨ ਦੀ ਅਪੀਲ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਗੈਂਗਸਟਰ ਨੂੰ ਉਸ ਦੀ ਹਿਰਾਸਤ ਪੂਰੀ ਹੋਣ ਤੋਂ ਬਾਅਦ ਬਠਿੰਡਾ ਜੇਲ (Bathinda Jail) ਦੇ ਹਵਾਲੇ ਕਰਨ ਲਈ ਵੀ ਕਿਹਾ ਹੈ,ਦਰਅਸਲ ਲਾਰੈਂਸ ਲੰਬੇ ਸਮੇਂ ਤੋਂ ਬਠਿੰਡਾ ਕੇਂਦਰੀ ਜੇਲ੍ਹ ਵਿਚ ਬੰਦ ਸੀ। ਇੱਥੋਂ ਉਸ ਨੂੰ ਗੁਜਰਾਤ ਪੁਲਿਸ (Gujarat Police) ਨੇ ਇੱਕ ਅਪਰਾਧਿਕ ਮਾਮਲੇ ਦੀ ਜਾਂਚ ਲਈ ਹਿਰਾਸਤ ਵਿਚ ਲੈ ਲਿਆ ਅਤੇ ਗੁਜਰਾਤ ਦੀ ਸਾਬਰਮਤੀ ਜੇਲ ਵਿਚ ਲਿਆਂਦਾ ਗਿਆ।

LEAVE A REPLY

Please enter your comment!
Please enter your name here