ਜੰਗ-ਏ-ਆਜ਼ਾਦੀ ਯਾਦਗਾਰ ਵਿਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬੇਪਰਦ ਕਰਾਂਗੇ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

0
226
ਜੰਗ-ਏ-ਆਜ਼ਾਦੀ ਯਾਦਗਾਰ ਵਿਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬੇਪਰਦ ਕਰਾਂਗੇ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

Sada Channel News:-

Chandigarh,17 June 2023,(Sada Channel News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਪ੍ਰਣ ਕਰਦਿਆਂ ਕਿਹਾ ਕਿ ਲੋਕਾਂ ਦੇ ਪੈਸੇ ਖੁਰਦ-ਬੁਰਦ ਕਰਨ ਲਈ ਹਰੇਕ ਹਮਦਰਦ,ਸਿਰਦਰਦ ਜਾਂ ਬੇਦਰਦ ਨੂੰ ਬੇਪਰਦ ਕੀਤਾ ਜਾਵੇਗਾ,ਅੱਜ ਇੱਥੇ ਜਾਰੀ ਬਿਆਨ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਵਿਜੀਲੈਂਸ ਬਿਊਰੋ (Vigilance Bureau) ਸ਼ਹੀਦਾਂ ਦੀ ਯਾਦਗਾਰ ‘ਜੰਗ -ਏ-ਅਜ਼ਾਦੀ’ (‘Jang-E-Azadi’) ਦੀ ਇਮਾਰਤ ਬਣਾਉਣ ਵਿਚ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਦੇ ਸਬੰਧ ਵਿੱਚ ਰਸੂਖਦਾਰ ਵਿਅਕਤੀ ਨੂੰ ਬੁਲਾ ਰਹੀ ਹੈ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਮੀਡੀਆ ਉਤੇ ਹਮਲਾ ਕਿਵੇਂ ਹੋਇਆ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਕਿਹਾ ਕਿ ਇਹ ਮਾਮਲਾ ਮਹਾਨ ਸ਼ਹੀਦਾਂ ਦੇ ਨਾਮ ਉਤੇ ਬਣਾਈ ਗਈ ਯਾਦਗਾਰ ਲਈ ਵਰਤੀ 200 ਕਰੋੜ ਦੀ ਰਾਸ਼ੀ ਦੀ ਜਵਾਬਦੇਹੀ ਦਾ ਹੈ,”ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੀ ਇਹ ਪੈਸਾ ਮੀਡੀਆ ਦੇ ਨਾਮ ਉਤੇ ਜਾਰੀ ਕੀਤਾ ਗਿਆ? ਜੇਕਰ ਨਹੀਂ ਤਾਂ ਫੇਰ ਅਖਬਾਰ ਦਾ ਇਸ ਨਾਲ ਕੀ ਲੈਣਾ-ਦੇਣਾ? ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, “ਮੈਂ ਉਨ੍ਹਾਂ ਵਿੱਚੋਂ ਨਹੀਂ ਜਿਹੜੇ ਆਪਣੇ ਗੁਨਾਹਾਂ ਤੋਂ ਬਚਣ ਲਈ ਹਮਦਰਦ ਦੇ ਪੈਰੀਂ ਡਿਗਦੇ ਹਨ,”ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਕਿਹਾ ਕਿ ਉਹ ਲੋਕਾਂ ਦੇ ਇਕ-ਇਕ ਪੈਸੇ ਦਾ ਹਿਸਾਬ ਲੈਣ ਲਈ ਜੁਆਬਦੇਹੀ ਤੈਅ ਕਰਨਗੇ।

LEAVE A REPLY

Please enter your comment!
Please enter your name here