ਬ੍ਰਿਟੇਨ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਮਸਾਜ਼ ਪਾਰਲਰ ਵਿਚ ਲੜਕੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਜਬਰ ਜਨਾਹ ਕਰਨ ਦਾ ਦੋਸ਼ੀ ਪਾਇਆ ਗਿਆ,18 ਸਾਲ ਦੀ ਜੇਲ੍ਹ

0
237
ਬ੍ਰਿਟੇਨ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਮਸਾਜ਼ ਪਾਰਲਰ ਵਿਚ ਲੜਕੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਜਬਰ ਜਨਾਹ ਕਰਨ ਦਾ ਦੋਸ਼ੀ ਪਾਇਆ ਗਿਆ,18 ਸਾਲ ਦੀ ਜੇਲ੍ਹ

Sada Channel News:-

London,(Sada Channel News):- ਬ੍ਰਿਟੇਨ (Britain) ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਮਸਾਜ਼ ਪਾਰਲਰ (Massage Parlor) ਵਿਚ ਲੜਕੀਆਂ ਨੂੰ ਨੌਕਰੀ ਦਾ ਲਾਲਚ ਦੇ ਕੇ ਜਬਰ ਜਨਾਹ ਕਰਨ ਦਾ ਦੋਸ਼ੀ ਪਾਇਆ ਗਿਆ ਹੈ,ਜਿਊਰੀ ਨੇ ਰਘੂ ਸਿੰਗਮਨੇਨੀ ਨੂੰ ਸਰਬਸੰਮਤੀ ਨਾਲ ਚਾਰ ਔਰਤਾਂ ਨਾਲ ਜੁੜੇ ਜਬਰ ਜਨਾਹ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਪਾਇਆ ਅਤੇ ਸ਼ੁੱਕਰਵਾਰ ਨੂੰ ਉਸ ਨੂੰ ਵੁੱਡ ਗ੍ਰੀਨ ਕਾਊਨ ਕੋਰਟ (Wood Green Town Court) ਵਿਚ 18 ਸਾਲ ਦੀ ਸਜ਼ਾ ਵੀ ਸੁਣਾਈ,ਸਿੰਗਮਨੇਨੀ ਉੱਤਰੀ ਲੰਡਨ ਵਿਚ ਹੋਲੋਵੇ ਰੋਡ,ਇਸਲਿੰਗਟਨ ਅਤੇ ਹਾਈ ਰੋਡ,ਵੁੱਡ ਗ੍ਰੀਨ ਵਿਚ ਦੋ ਮਸਾਜ਼ ਪਾਰਲਰ ਚਲਾਉਂਦਾ ਹੈ।

ਮੈਟਰੋਪੋਲੀਟਨ ਪੁਲਿਸ (Metropolitan Police) ਨੇ ਕਿਹਾ ਕਿ ਉਹ ਔਰਤਾਂ ਦੇ ਆਉਣ ਅਤੇ ਪਾਰਲਰ ਵਿਚ ਕੰਮ ਕਰਨ ਲਈ ਜੌਬ ਐਪ ‘ਤੇ ਇਸ਼ਤਿਹਾਰ ਦਿੰਦਾ ਸੀ ਅਤੇ ਔਰਤਾਂ ਨੂੰ ਮਿਲਣ ਲਈ ਅਪੁਆਇੰਟਮੈਂਟ (Appointment) ਲੈਂਦਾ ਸੀ ਅਤੇ ਫਿਰ ਜਿਨਸੀ ਸ਼ੋਸ਼ਣ ਕਰਦਾ ਸੀ,ਮਾਮਲੇ ਦੀ ਜਾਂਚ ਦੀ ਅਗਵਾਈ ਕਰਨ ਵਾਲੇ ਕਾਂਸਟੇਬਲ ਹੁਸੈਨ ਸਈਮ (Constable Hussain Saim) ਨੇ ਦੱਸਿਆ ਕਿ ਇਸ ਵਿਅਕਤੀ ਨੇ ਨੌਜਵਾਨ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਇਕ ਲੜੀ ਨੂੰ ਅੰਜਾਮ ਦੇਣ ਲਈ ਆਪਣੀ ਸਥਿਤੀ ਦਾ ਇਸਤੇਮਾਲ ਕੀਤਾ,ਇਨ੍ਹਾਂ ਵਿਚੋਂ ਕਈ ਔਰਤਾਂ ਦੋਸ਼ੀ ਦੇ ਪਾਰਲਰ ਵਿਚ ਰੁਜ਼ਗਾਰ ਦੀ ਉਮੀਦ ਵਿਚ ਗਈਆਂ ਪਰ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ।  

LEAVE A REPLY

Please enter your comment!
Please enter your name here