ਪਾਕਿਸਤਾਨ ਨੂੰ ਸਰਕਾਰ ਤੋਂ ਨਹੀਂ ਮਿਲੀ ਹੈ ਵਨਡੇ ਵਰਲਡ ਕੱਪ 2023 ਖੇਡਣ ਦੀ ਇਜਾਜ਼ਤ

0
246
ਪਾਕਿਸਤਾਨ ਨੂੰ ਸਰਕਾਰ ਤੋਂ ਨਹੀਂ ਮਿਲੀ ਹੈ ਵਨਡੇ ਵਰਲਡ ਕੱਪ 2023 ਖੇਡਣ ਦੀ ਇਜਾਜ਼ਤ

SADA CHANNEL NEWS:-

SADA CHANNEL NEWS:- ਵਨਡੇ ਵਰਲਡ ਕੱਪ 2023 (ODI World Cup 2023) ਭਾਰਤ ਦੀ ਮੇਜ਼ਬਾਨੀ ਵਿਚ ਖੇਡਿਆ ਜਾਣਾ ਹੈ,ਇਸ ਮੈਗਾ ਟੂਰਨਾਮੈਂਟ ਵਿਚ ਪਹਿਲਾ ਮੈਚ 5 ਅਕਤੂਬਰ ਦੇ ਅਹਿਮਦਾਬਾਦ (Ahmedabad) ਦੇ ਨਰਿੰਦਰ ਮੋਦੀ ਸਟੇਡੀਅਮ (Narendra Modi Stadium) ਵਿਚ ਖੇਡਿਆ ਜਾਵੇਗਾ,ਦੂਜੇ ਪਾਸੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਅਜੇ ਤੱਕ ਉਨ੍ਹਾਂ ਦੀ ਸਰਕਾਰ ਤੋਂ ਵਰਲਡ ਕੱਪ ਖੇਡਣ ਲਈ ਭਾਰਤ ਆਉਣ ਲਈ ਕੁਝ ਸਾਫ ਨਹੀਂ ਕੀਤਾ ਹੈ,ਇਸੇ ਦਰਮਿਆਨ ਪਾਕਿਸਤਾਨ ਕ੍ਰਿਕਟ ਬੋਰਡ ਵਰਲਡ ਕੱਪ ਵੈਨਿਊ (Pakistan Cricket Board World Cup Venue) ਜਾਂਚ ਲਈ ਸਕਿਓਰਿਟੀ ਟੀਮ ਭੇਜ ਸਕਦਾ ਹੈ।

ਵੈਨਿਊ ਜਾਂਚ ਲਈ ਸਕਿਓਰਿਟੀ ਟੀਮ ਭੇਜਣਾ ਪ੍ਰੋਸੈਸ ਦਾ ਹਿੱਸਾ ਹੈ,ਪੀਸੀਬੀ ਦੇ ਇਕ ਬੁਲਾਰੇ ਨੇ ਪਾਕਿਸਤਾਨ ਕ੍ਰਿਕਟ ਬੋਰਡ ਅਨੁਸਾਰ ਕਿਹਾ ਮੈਚ ਵੈਨਿਊ ਨਾਲ ਬੋਰਡ ਨੂੰ ਕਿਸੇ ਵੀ ਭਾਰਤ ਦੌਰੇ ਲਈ ਪਾਕਿਸਤਾਨ ਸਰਕਾਰ ਦੀ ਲੋੜ ਹੁੰਦੀ ਹੈ,ਅਸੀਂ ਮਾਰਗਦਰਸ਼ਨ ਲਈ ਆਪਣੀ ਸਰਕਾਰ ਨਾਲ ਸੰਪਰਕ ਕਰ ਰਹੇ ਹਾਂ ਅਤੇ ਜਿਵੇਂ ਹੀ ਅਸੀਂ ਉਨ੍ਹਾਂ ਤੋਂ ਕੁਝ ਸੁਣਦੇ ਹਾਂ ਅਸੀਂ ਈਵੈਂਟ ਅਥਾਰਟੀ ਨੂੰ ਅਪਡੇਟ ਕਰਾਂਗੇ।


ਪਾਕਿਸਤਾਨ ਟੀਮ ਕੁੱਲ 5 ਵੈਨਿਊ ਵਿਚ ਖੇਡੇਗੀ ਜਿਸ ਵਿਚ ਅਹਿਮਦਾਬਾਦ, ਚੇਨਈ, ਬੰਗਲੌਰ, ਕੋਲਕਾਤਾ ਤੇ ਹੈਦਰਾਬਾਦ ਸ਼ਾਮਲ ਹੈ। 6 ਅਕਤੂਬਰ ਪਾਕਿਸਤਾਨ ਬਨਾਮ ਕੁਆਲੀਫਾਇਰ ਹੈਦਰਾਬਾਦ, 12 ਅਕਤੂਬਰ-ਪਾਕਿਸਤਾਨ ਬਨਾਮ ਕੁਆਲੀਫਾਇਰ, ਹੈਦਰਾਬਾਦ, 15 ਅਕਤੂਬਰ-ਪਾਕਿਸਤਾਨ ਬਨਾਮ ਭਾਰਤ, ਅਹਿਮਦਾਬਾਦ, 20 ਅਕਤੂਬਰ-ਪਾਕਿਸਤਾਨ ਬਨਾਮ ਆਸਟ੍ਰੇਲੀਆ, ਬੰਗਲੌਰ, 21 ਅਕਤੂਬਰ-ਪਾਕਿਸਤਾਨ ਬਨਾਮ ਬੰਗਲਾਦੇਸ਼, ਕੋਲਕਾਤਾ, 23 ਅਕਤੂਬਰ-ਪਾਕਿਸਤਾਨ ਬਨਾਮ ਅਫਗਾਨਿਸਤਾਨ, ਚੇਨਈ, 27 ਅਕਤੂਬਰ-ਪਾਕਿਸਤਾਨ ਬਨਾਮ ਦੱਖਣੀ ਅਫਰੀਕਾ, ਚੇਨਈ, 5 ਨਵੰਬਰ ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਬੰਗਲੌਰ, 12 ਨਵੰਬਰ-ਪਾਕਿਸਤਾਨ ਬਨਾਮ ਇੰਗਲੈਂਡ, ਕੋਲਕਾਤਾ।

LEAVE A REPLY

Please enter your comment!
Please enter your name here