ਚੇਨਈ ਸੁਪਰ ਕਿੰਗਸ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਨਾਂ ਇਕ ਨਵਾਂ ਰਿਕਾਰਡ ਬਣਾਇਆ

0
31
ਚੇਨਈ ਸੁਪਰ ਕਿੰਗਸ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਨਾਂ ਇਕ ਨਵਾਂ ਰਿਕਾਰਡ ਬਣਾਇਆ

Sada Channel News:-

New Delhi,20 April,2024,(Sada Channel News):- ਚੇਨਈ ਸੁਪਰ ਕਿੰਗਸ (Chennai Super Kings) ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (Former captain Mahendra Singh Dhoni) ਨੇ ਆਪਣੇ ਨਾਂ ਇਕ ਨਵਾਂ ਰਿਕਾਰਡ ਬਣਾਇਆ ਹੈ,IPL 2024 ਵਿਚ ਲਗਾਤਾਰ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਮਹਿੰਦਰ ਸਿੰਘ ਧੋਨੀ ਨੇ ਲਖਨਊ ਸੁਪਰ ਜਾਇੰਟਸ ਖਿਲਾਫ ਛੋਟੀ ਪਰ ਸ਼ਾਨਦਾਰ ਪਾਰੀ ਖੇਡੀ,ਉਨ੍ਹਾਂ ਨੇ ਲਖਨਊ ਖਿਲਾਫ ਇਸ ਮੁਕਾਬਲੇ ਵਿਚ ਨਵਾਂ ਰਿਕਾਰਡ ਸਥਾਪਤ ਕੀਤਾ,ਮਹਿੰਦਰ ਸਿੰਘ ਧੋਨੀ ਇਕਲੌਤੇ ਅਜਿਹੇ ਖਿਡਾਰੀ ਬਣ ਗਏ ਹਨ,ਜਿਨ੍ਹਾਂ ਨੇ IPL ਵਿਚ ਵਿਕਟਕੀਪਰ ਵਜੋਂ 5000 ਦੌੜਾਂ ਪੂਰੀਆਂ ਕੀਤੀਆਂ,ਧੋਨੀ ਆਈਪੀਐੱਲ (IPL) ਵਿਚ ਵਿਕਟਕੀਪਰ ਵਜੋਂ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ,ਇਸ ਰਿਕਾਰਡ ਦੇ ਨਾਲ ਧੋਨੀ ਨੇ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਏਬੀ ਡਿਵਿਲੀਅਰਜ਼ ਦਾ ਰਿਕਾਰਡ ਤੋੜਿਆ ਹੈ,ਦੱਸ ਦੇਈਏ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਪਹਿਲਾਂ ਇਹ ਰਿਕਾਰਡ ਸਾਊਥ ਅਫਰੀਕਾ ਦੇ ਬੱਲੇਬਾਜ਼ ਏਬੀ ਡਿਵਿਲੀਅਰਜ਼ ਦੇ ਨਾਂ ਸੀ,IPL ਏਬੀ ਡਿਵਿਲੀਅਰਜ਼ (AB De Villiers) ਅਜਿਹੇ ਵਿਕਟਕੀਪਰ ਸਨ,ਜਿਨ੍ਹਾਂ ਨੇ ਵਿਕਟਕੀਪਰ ਵਜੋਂ 5000 ਦੌੜਾਂ ਪੂਰੀਆਂ ਕੀਤੀਆਂ ਹਨ,ਉਨ੍ਹਾਂ ਨੇ ਵਿਕਟਕੀਪਰ ਵਜੋਂ 5162 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ ਜਿਸ ਨੂੰ ਹੁਣ ਧੋਨੀ ਨੇ ਤੋੜ ਦਿੱਤਾ ਹੈ।

LEAVE A REPLY

Please enter your comment!
Please enter your name here